Friday, December 27, 2024

ਕੀ ਨਗਰ ਕੋਂਸਲ ਪ੍ਰਧਾਨਗੀ ਦੀ ਕੁਰਸੀ ਉਪਰ ਬੈਠ ਸਕਦਾ ਹੈ ਭਾਜਪਾ ਆਗੂ?

PPN18091407
ਜੰਡਿਆਲਾ ਗੁਰੂ, 18 ਸਤੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੁ ਵਿਚੋਂ ਪਹਿਲੀ ਵਾਰ ਇਕ ਨੋਜਵਾਨ ਆਗੂ ਰਾਜੀਵ ਕੁਮਾਰ ਮਾਣਾ ਨੂੰ ਜਿਲ੍ਹਾ ਭਾਜਪਾ ਦਿਹਾਤੀ ਦਾ ਪ੍ਰਧਾਨ ਨਿਯੁੱਕਤ ਕਰਨ ਤੋਂ ਬਾਅਦ ਸ਼ਹਿਰ ਦੀ ਗਲੀ-ਗਲੀ ਵਿਚ ਇਹ ਚਰਚਾ ਹੋ ਗਈ ਹੈ ਕਿ ਇਸ ਵਾਰ ਨਗਰ ਕੋਂਸਲ ਪ੍ਰਧਾਨਗੀ ਦੀ ਕੁਰਸੀ ਉਪੱਰ ਭਾਜਪਾ ਆਗੂ ਵੀ ਬੈਠ ਸਕਦਾ ਹੈ।ਇਸ ਦਾ ਮੁੱਖ ਕਾਰਨ ਅਕਾਲੀ ਦਲ ਤਿੰਨ ਹਿੱਸਿਆਂ ਵਿਚ ਵੰਡਿਆ ਹੋਣ ਕਰਕੇ ਹੈ, ਜਦਕਿ ਭਾਜਪਾ ਵਿੱਚ ਕੋਈ ਗਰੁੱਪਬਾਜ਼ੀ ਨਹੀਂ ਹੈ।ਦੂਸਰੇ ਪਾਸੇ ਪੰਜਾਬ ਦੀਆ ਸਾਰੀਆ ਸੀਟਾਂ ਉਪੱਰ ਭਾਜਪਾ ਵਲੋਂ ਅਗਰ ਸੀਟਾਂ ਦਾ ਤਾਲਮੇਲ ਨਹੀ ਹੁੰਦਾ ਤਾ ਵੱਖਰੇ ਉਮੀਦਵਾਰ ਖੜੇ ਕਰਨ ਦੀ ਸੰਭਾਵਨਾ ਹੈ। ਨਗਰ ਕੋਂਸਲ ਦੀਆ 15 ਵਾਰਡਾਂ ਵਿਚੋਂ ਹਰ ਵਾਰ ਦੀ ਤਰ੍ਹਾਂ ਅਕਾਲੀ ਦਲ ਨੂੰ 11 ਅਤੇ ਭਾਜਪਾ ਦੇ ਹਿੱਸੇ 4 ਵਾਰਡਾਂ ਆਉਂਦੀਆ ਸਨ।ਪਰ ਇਸ ਵਾਰ ਸਥਿਤੀ ਕੁੱਝ ਹੋਰ ਦਿਖਾਈ ਦੇ ਰਹੀ ਹੈ। ਭਾਜਪਾ ਸ਼ਹਿਰ ਵਿਚ ਆਪਣਾ ਜਨ ਆਧਾਰ ਵਧਾ ਰਹੀ ਹੈ, ਜਦੋਂ ਕਿ ਅਕਾਲੀ ਦਲ ਆਪਣਾ ਅਕਸ ਖਰਾਬ ਕਰਵਾਉਣ ਵਿਚ ਲੱਗਾ ਹੋਇਆ ਹੈ। ਅਕਾਲੀ ਦਲ ਦਾ ਅਕਸ ਖਰਾਬ ਕਰਨ ਲਈ ਕਾਂਗਰਸੀ ਆਗੂ ਹੀ ਮੋਹਰੀ ਕਤਾਰ ਵਿਚ ਵਿੱਚਰ ਰਹੇ ਹਨ, ਜੋ ਕਿ ਕਾਗਰਸ ਪਾਰਟੀ ਨੂੰ ਛੱਡਕੇ ਕਾਗਰਸੀ ਚਿਹਰਿਆ ਵਿਚ ਅਕਾਲੀ ਦਲ ਦਾ ਨਿੱਘ ਮਾਣ ਰਹੇ ਹਨ। ਸ਼ਹਿਰ ਵਿਚ ਤਾ ਚਰਚਾ ਇਹ ਸ਼ੁਰੂ ਹੋ ਗਈ ਹੈ ਕਿ ਇਸ ਵਾਰ ਭਾਜਪਾ 7 ਸੀਟਾਂ ਤੇ ਆਪਣਾ ਉਮੀਦਵਾਰ ਖੜੇ ਕਰੇਗੀ ਜਦੋਂ ਕਿ ਅਕਾਲੀ ਦਲ ਦੇ ਹਿੱਸੇ 8 ਸੀਟਾਂ ਆਉਣ ਦੀ ਸੰਭਾਵਨਾ ਹੈ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਗਰ ਅਕਾਲੀ ਦਲ ਅਤੇ ਭਾਜਪਾ ਵਿਚ ਸੀਟਾਂ ਦਾ ਤਾਲਮੇਲ ਨਹੀਂ ਹੁੰਦਾ ਤਾਂ ਭਾਜਪਾ ਸਾਰੀਆਂ ਵਾਰਡਾਂ ਵਿਚ ਅਪਨੇ ਉਮੀਦਵਾਰ ਖੜੇ ਕਰਨ ਲਈ ਅੰਦਰਖਾਤੇ ਤਿਆਰੀ ਕੱਸ ਰਹੀ ਹੈ।ਅਗਰ ਸੀਟਾਂ ਦਾ ਅਨੁਪਾਤ ਅਕਾਲੀ ਦਲ 8 ਅਤੇ ਭਾਜਪਾ 7 ਰਹਿੰਦਾ ਹੈ ਤਾਂ ਭਾਜਪਾ ਨੂੰ ਪ੍ਰਧਾਨਗੀ ਦੀ ਕੁਰਸੀ ਤੱਕ ਪਹੁੰਚਾਉਣ ਵਿਚ ਕੋਈ ਵੀ ਨਹੀਂ ਰੋਕ ਸਕਦਾ। ਅਕਾਲੀ ਦਲ ਦੇ ਹਿੱਸੇ ਆਈਆਂ 8 ਸੀਟਾਂ ਵਿਚੋਂ ਤਿੰਨ ਧੜੇ ਆਪਣੀਆਂ- ਆਪਣੀਆਂ ਸੀਟਾਂ ਲਈ ਜੋਰ ਅਜਮਾਇਸ਼ ਕਰਨਗੇ ਅਤੇ ਇਕ ਦੂਜੇ ਨੂੰ ਹਰਾਉਣ ਲਈ ਆਪਸ ਵਿੱਚ ਹੀ ਭਿੜਦੇ ਨਜ਼ਰ ਆਉਣਗੇ। ਜਿਸ ਦਾ ਸਿੱਧਾ ਫਾਇਦਾ ਇਕ ਝੰਡੇ ਹੇਠ ਇੱਕਲੀ ਭਾਜਪਾ ਨੂੰ ਮਿਲੇਗਾ।ਨੋਜਵਾਨ ਆਗੂ ਰਾਜੀਵ ਕੁਮਾਰ ਮਾਣਾ ਨੂੰ ਜਿਲ੍ਹਾ ਅੰਮ੍ਰਿਤਸਰ ਭਾਜਪਾ ਦਿਹਾਤੀ ਦਾ ਪ੍ਰਧਾਨ ਨਿਯੱਕਤ ਕਰਨ ਤੋਂ ਬਾਅਦ ਭਾਜਪਾ ਵਰਕਰਾਂ ਦੇ ਹੋਂਸਲੇ ਹੋਰ ਬੁਲੰਦ ਹੋ ਗਏ ਹਨ।ਜੰਡਿਆਲਾ ਸ਼ਹਿਰੀ ਭਾਜਪਾ ਦਾ ਹਲਕਾ ਵਿਧਾਇਕ ਨਾਲ ਵੀ ਮਨਮੁਟਾਵ ਚਲ ਰਿਹਾ ਹੈ, ਜਿਸ ਕਰਕੇ ਇਸ ਵਾਰ ਸੀਟਾਂ ਦੀ ਵੰਡ ਨੂੰ ਲੈਕੇ ਅਕਾਲੀ ਭਾਜਪਾ ਰਠਜੋੜ ਪਤਾ ਨਹੀਂ ਕਾਇਮ ਰਹੇਗਾ ਜਾਂ ਨਹੀਂ ? ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਰਾਜੀਵ ਕੁਮਾਰ ਮਾਣਾ ਨੂੰ ਜਿਲ੍ਹਾ ਭਾਜਪਾ ਦਿਹਾਤੀ ਦੀ ਕੁਰਸੀ ਤੱਕ ਪਹੁੰਚਾਉਣ ਲਈ ਕੇਂਦਰੀ ਕੈਬਨਿਟ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਪ੍ਰਧਾਨ ਕਮਲ ਸ਼ਰਮਾ ਵਲੋਂ ਅਹਿਮ ਰੋਲ ਅਦਾ ਕੀਤਾ ਗਿਆ ਹੈ ਅਤੇ ਆਉਣ ਵਾਲੀਆਂ ਨਗਰ ਕੋਂਸਲ ਚੋਣਾ ਵਿਚ ਕੁੱਝ ਵੀ ਹੋ ਸਕਣ ਦੀਆ ਚਰਚਾਵਾਂ ਸ਼ੁਰੂ ਹੋ ਗਈਆਂ ਹਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply