ਲੌਂਗੋਵਾਲ, 15 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਜਵੰਧੇ ਵਿਖੇ ਪ੍ਰੋਜੈਕਟ ਚੇਅਰਮੈਨ ਲਾਇਨ ਤਾਰਾ ਚੰਦ ਦੀ ਅਗਵਾਈ `ਚ ਵਾਤਾਵਰਨ ਦੀ ਸੰਭਾਲ ਲਈ `ਗੋ ਗਰੀਨ ਪ੍ਰੋਜੈਕਟ` ਦੇ ਅਧੀਨ ਛਾਂਦਾਰ ਅਤੇ ਫਲਦਾਰ ਬੂਟੇ ਲਾਏ ਗਏ। ਸਕੂਲ ਦੇ ਮੁੱਖੀ ਸ਼੍ਰੀਮਤੀ ਵਿੰਮੀ ਗਰਗ ਦੀ ਦੇਖ-ਰੇਖ ਵਿੱਚ ਗੁਰਜੀਤ ਸਿੰਘ ਵਲੋਂ ਲਾਇਨਜ਼ ਕਲੱਬ ਦੀ ਟੀਮ ਨੂੰ `ਜੀ ਆਇਆ` ਆਖਿਆ ਗਿਆ। ਪਿੰਡ ਦੇ ਸਰਪੰਚ ਉਗਰ ਸਿੰਘ ਵਲੋਂ ਪੰਚਾਇਤ ਮੈਂਬਰਾਂ ਸਮੇਤ ਬੂਟੇ ਲਗਵਾਉਣ `ਚ ਅਪਣਾ ਭਰਪੂਰ ਯੋਗਦਾਨ ਪਾਇਆ।ਸਕੂਲ ਮੁਖੀ ਸ਼੍ਰੀਮਤੀ ਵਿੰਮੀ ਗਰਗ ਨੇ ਸਾਰੇ ਬੂਟਿਆਂ ਦੀ ਸਾਂਭ ਸੰਭਾਲ ਅਤੇ ਪਾਲਣਾ ਕਰਕੇ ਰੁੱਖ ਬਣਾਉਣ ਦਾ ਭਰੋਸਾ ਦਿੰਦੇ ਹੋਏ ਕਲੱਬ ਪ੍ਰਧਾਨ ਲਾਇਨ ਜਗਰੂਪ ਰਾਠੌਰ ਅਤੇ ਸਮੂਹ ਮੈਂਬਰਾਂ ਦਾ ਇਸ ਉਤਮ ਕਾਰਜ ਲਈ ਧੰਨਵਾਦ ਕੀਤਾ।
ਅੰਤ ਵਿੱਚ ਲਾਇਨ ਗੋਪਾਲ ਸ਼ਰਮਾ ਨੇ ਸਕੂਲ ਮੁਖੀ ਅਤੇ ਸਮੂਹ ਸਟਾਫ਼ ਮੈਂਬਰਾਂ, ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ।ਇਸ ਮੌਕੇ ਲਾਇਨ ਪ੍ਰੈਜ਼ੀਡੈਂਟ ਜਗਰੂਪ ਸਿੰਘ, ਲਾਇਨ ਸੈਕਟਰੀ ਪਵਨ ਚੱਠਾ ਅਤੇ ਸੈਕਟਰੀ ਫਾਈਨਾਂਸ ਲਾਇਨ ਪ੍ਰਦੀਪ ਗੋਇਲ, ਚੰਦਰ ਪ੍ਰਕਾਸ਼, ਐਡਵੋਕੇਟ ਅਨਿਲ ਸਿੰਗਲਾ, ਰਵਿੰਦਰ ਹੈਪੀ ਭਰਤ ਗੋਇਲ, ਰਾਕੇਸ਼ ਗਰਗ, ਜਿੰਮੀ ਗੋਇਲ, ਪੰਕਜ ਜਿੰਦਲ, ਅਮਨਦੀਪ ਬਾਂਸਲ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਟੈਕ ਫੈਸਟ-2024 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਕਲਾ ਨੂੰ ਉਭਾਰਣ …