ਅੰਮ੍ਰਿਤਸਰ, 16 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ) – ਡਾਇਰੈਕਟਰ ਸਿਖਿਆ ਵਿਭਾਗ ਵਲੋਂ ਜਾਰੀ ਇੱਕ ਪੱਤਰ ਦੇ ਮੁਤਾਬਿਕ ਵਿਭਾਗ ਦੇ ਵਿਦਿਅਕ ਅਦਾਰਿਆਂ ਦੇ ਨਾਮ ਮਹੱਤਵਪੂਰਨ ਸਖਸ਼ੀਅਤਾਂ ਦੇ ਨਾਮ `ਤੇ ਰੱਖਣ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਕੇਂਦਰੀ ਸਭਾ ਦੇ ਮੀਤ ਪ੍ਧਾਨ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਸਮਾਜ ਸੇਵਕ ਸੁਖਦੇਵ ਸਿੰਘ ਰੰਧਾਵਾ ਨੇ ਏਥੋਂ ਜਾਰੀ ਬਿਆਨ ਵਿਚ ਦੱਸਿਆ ਕਿ ਇਸ ਫੈਸਲੇ ਲੜੀ ਤਹਿਤ ਪ੍ਗਤੀਵਾਦੀ ਸ਼ਾਇਰ `ਬਾਵਾ ਬਲਵੰਤ’ ਦੇ ਜੱਦੀ ਪਿੰਡ ਨੇਸ਼ਟਾ ਸਰਕਾਰੀ ਮਿਡਲ ਸਕੂਲ ਦਾ ਨਾਮ ਵੀ ਬਾਵਾ ਬਲਵੰਤ ਸਰਕਾਰੀ ਮਿਡਲ ਕੀਤਾ ਗਿਆ ਹੈ।ਉਹਨਾ ਦੱਸਿਆ ਕਿ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਦੀ ਪਹਿਲਕਦਮੀ ਨਾਲ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਹੋਰਨਾ ਸਾਹਿਤਕਾਰਾਂ ਰਾਹੀਂ ਸਰਕਾਰ ਨੂੰ ਕਈ ਵਾਰੀ ਯਾਦ ਪੱਤਰ ਦਿੱਤੇ ਸਨ।ਉਸੇ ਮੁਹਿਮ ਜਾਰੀ ਰੱਖਦਿਆਂ ਸੁਖਦੇਵ ਸਿੰਘ ਰੰਧਾਵਾ, ਪ੍ਰਿ. ਅਵਤਾਰ ਸਿੰਘ, ਅਲੰਬਰਦਾਰ ਜਸਵੰਤ ਸਿੰਘ, ਅਲੰਬਰਦਾਰ ਪਰੇਮ ਸਿੰਘ, ਧਰਵਿੰਦਰ ਔਲਖ, ਅਮਰਪਾਲ ਸਿੰਘ, ਦੇਵ ਦਰਦ ਅਤੇ ਦੀਪ ਦੇਵਿੰਦਰ ਸਿੰਘ, ਸਤਨਾਮ ਔਲਖ ਆਦਿ ਦੇ ਲਗਾਤਾਰ ਯਤਨਾ ਸਦਕਾ ਸਰਕਾਰ ਨੇ ਉਕਤ ਫੈਸਲਾ ਅਮਲ `ਚ ਲਿਆਂਦਾ।ਉਹਨਾ ਇਹ ਵੀ ਦੱਸਿਆ ਕਿ ਜਿਲੇ ਦੇ ਹੀ ਸ਼ਹੀਦ ਜੈਮਲ ਸਿੰਘ ਬੱਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਨਾਵਾਲਾ ਅਤੇ ਸੂਬਾ ਸਿੰਘ ਸਰਕਾਰੀ ਮਿਡਲ ਸਕੂਲ ਲੁਹਾਰਕਾ ਖੁਰਦ ਸਕੂਲਾਂ ਨੂੰ ਵੀ ਵਿਭਾਗ ਵਲੋਂ ਨਵੇਂ ਨਾਮ ਦਿਤੇ ਗਏ ਹਨ।
ਸ਼ਾਇਰ ਨਿਰਮਲ ਅਰਪਣ, ਪ੍ਰਿ. ਕੁਲਵੰਤ ਸਿੰਘ ਅਣਖੀ, ਹਜਾਰਾ ਸਿੰਘ ਚੀਮਾ, ਗੁਰਬਾਜ਼ ਛੀਨਾ, ਅਰਤਿੰਦਰ ਸੰਧੂ, ਮਲਵਿੰਦਰ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਮੁਖਤਾਰ ਗਿੱਲ, ਜਗਤਾਰ ਗਿੱਲ ਆਦਿ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸਕੂਲ ਦੀ ਲਾਇਬੇ੍ਰਰੀ ਵਿਚ ਪੁੱਸਤਕਾਂ ਭੇਟ ਕੀਤੀਆਂ ਜਾਣਗੀਆਂ ਤਾਂ ਜੋ ਨੌਜਵਾਨ ਪੀੜੀ ਨੂੰ ਸਾਹਿਤ ਨਾਲ ਜੋੜਿਆ ਜਾਵੇ।