ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ ਸਕੂਲ ਅੰਦਰ ਯੂਨੀਅਰ ਵਿੰਗ ਦੇ ਵਿਦਿਆਰਥੀਆਂ ਦੇ ਰੀਡਿੰਗ ਮੁਕਾਬਲੇ ਕਰਵਾਏ ਗਏ। ਸੀ ਬੀ ਐਸ ਸੀ ਪੈਟਰਨ ਅਧੀਨ ਚਲਦੇ ਇਸ ਸਕੂਲ ਵਿਖੇ ਰੀਡਿੰਗ ਮੁਕਾਬਲਿਆਂ ਦੌਰਾਨ ਛੋਟੇ ਵਿਦਿਆਰਥੀਆਂ ਦੀ ਪ੍ਰਤੀਬਾ ਨਿਖਾਰਨ ਦੇ ਮਕਸਦ ਨਾਲ ਕਰਵਾਏ ਮੁਕਾਬਲਿਆਂ ਵਿਚ ਸੀਕਿੰਗ, ਲਰਨਿੰਗ ਤੇ ਚਾਰਟ ਮੇਕਿੰਗ ਦੀ ਸਕਿੱਲ ਨੂੰ ਵਾਚਿਆ ਗਿਆ। ਇਹਨਾ ਸਕਿਲ ਮੁਕਾਬਲਿਆਂ ਦੀ ਨਿਗਰਾਨੀ ਕਰ ਰਹੇ ਪ੍ਰਿੰਸੀਪਲ ਸਾਂਈ ਸਿਵਮ ਨੇ ਦੱਸਿਆ ਕਿ ਅਸੀ ਆਪਣੀ ਸੰਸਥਾ ਦਾ ਵਿਭਾਗ ਦੀਆਂ ਹਦਾਇਤਾਂ ਅਨੂਸਾਰ ਸਿਲੇਬਸ ਤਿਆਰ ਕੀਤਾ ਗਿਆ ਹੈ ਤੇ ਇਹ ਕ੍ਰਿਰਿਆਵਾਂ ਵੀ ਉਹਨਾ ਦਿਸਾ ਨਿਰਦੇਸਾਂ ਦੀ ਰੋਸਨੀ ਵਿਚ ਹੀ ਕਰਵਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਕੇਰਲਾ ਸਟੇਟ ਤੋ ਆਏ ਪ੍ਰਿੰਸੀਪਲ ਪੰਜਾਬ ਵਿਚ ਵੀ ਅਤਿ ਮਿਆਰੀ ਸਿਖਿਆ ਵਿਦਿਆਰਥੀਆਂ ਨੂੰ ਪ੍ਰਦਾਨ ਕਰਨ ਦੇ ਧਾਰਨੀ ਹਨ। ਇਸ ਮੁਕਾਬਲਿਆਂ ਦੌਰਾਨ ਰੀਡਿੰਗ, ਲਿਸਨਿੰਗ ਤੇ ਲਰਨਿੰਗ ਵਿਚ ਮੋਹਰੀ ਵਿਦਿਅਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …