ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੇ ਇਕਨਾਮਿਕਸ ਵਿਭਾਗ ਦੀ ਬੀ.ਐਸ.ਸੀ (ਇਕਨਾਮਿਕਸ) ਸਮੈਸਟਰ ਛੇਵਾਂ ਦੀਆਂ ਵਿਦਿਆਰਥਣਾਂ ਸ਼ਿ੍ਰੰਗੀ ਛਾਬੜਾ, ਜਸਲੀਨ ਕੌਰ ਅਹੂਜਾ ਅਤੇ ਤਾਨੀਆ ਮਹਾਜਨ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਕ੍ਰਮਵਾਰ ਚੌਥਾ, ਪੰਜਵਾਂ ਅਤੇ ਸੱਤਵਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਇਸੇ ਤਰਾਂ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਚੰਚਲ ਸ਼ੁਕਲਾ, ਅਰਪਨਦੀਪ ਕੌਰ, ਅਦਿਤੀ ਸ਼ਰਮਾ ਅਤੇ ਆਰਜੂ ਨਈਯਰ ਨੇ ਬੀ.ਕਾਮ ਸਮੈਸਟਰ ਛੇਵਾਂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਤੀਜਿਆਂ ਵਿਚ ਦਸਵਾਂ, ਉਨ੍ਹੀਵਾਂ, ਪੰਤਾਲੀਵਾਂ ਅਤੇ ਇਕਵੀਂਜਾ ਸਥਾਨ ਹਾਸਲ ਕੀਤਾ ਹੈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈਆਂ ਵਿਦਿਆਰਥਣਾਂ ਅਤੇ ਉਨ੍ਹਾਂ ਨੂੰ ਮੈਰਿਟ ਸਥਾਨ `ਤੇ ਪਹੰੁਚਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।
ਡਾ. ਨੀਨੂ ਕੇ ਮਲਹੋਤਰਾ ਵਾਈਸ ਪਿ੍ਰੰਸੀਪਲ, ਡਾ. ਸਿਮਰਦੀਪ ਡੀਨ ਅਕਾਦਮਿਕ, ਮਿਸ ਕਿਰਨ ਗੁਪਤਾ ਡੀਨ ਐਡਮਿਸ਼ਨਜ, ਡਾ. ਨੀਤੂ ਬਾਲਾ, ਸ਼੍ਰੀਮਤੀ ਮਨਦੀਪ ਸੋਢੀ, ਡਾ. ਅੰਜਨਾ ਬੇਦੀ, ਦੀਪਕ ਖੁੱਲਰ, ਮਿਸ ਬਿਨੀ ਸ਼ਰਮਾ ਅਤੇ ਮਿਸ ਮਾਨਸੀ ਬਜਾਜ ਨੇ ਵੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ `ਤੇ ਮੁਬਾਰਕਬਾਦ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …