Friday, November 15, 2024

ਹਰੇਕ ਸਰਕਾਰੀ ਜਨ ਭਲਾਈ ਸਕੀਮ ਦਾ ਲਾਭ ਮਿਲੇਗਾ ਘਰ ਦੇ ਦਰਵਾਜੇ `ਤੇ – ਅਮਿਤ ਵਿੱਜ

ਪਠਾਨਕੋਟ, 30  ਜੁਲਾਈ (ਪੰਜਾਬ ਪੋਸਟ ਬਿਊਰੋ) – ਹਲਕਾ ਪਠਾਨਕੋਟ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ Amit Vij MLAਜਾ ਰਹੀਆਂ ਸਕੀਮਾਂ ਦੇ ਲਈ ਯੋਗ ਲਾਭਪਾਤਰੀ ਹੈ ਅਤੇ ਕਿਸੇ ਕਾਰਨਾਂ ਕਰਕੇ ਉਨ੍ਹਾਂ ਨੂੰ ਇਨ੍ਹਾਂ ਸਕੀਮਾਂ ਤੋਂ ਲਾਭ ਪ੍ਰਾਪਤ ਨਹੀਂ ਕਰ ਪਾ ਰਿਹਾ, ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ ਘਰ ਹੁੰਚਾਉਣ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।ਹਲਕਾ ਪਠਾਨਕੋਟ ਵਿਧਾਇਕ ਅਮਿਤ ਵਿੱਜ ਨੇ ਦੱਸਿਅ ਕਿ ਉਨ੍ਹਾਂ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਹਰੇਕ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗਾਂ ਕਰ ਕੇ ਮੋਜੂਦਾ ਸਮੇਂ ਦੋਰਾਨ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦੀਆਂ ਗਤੀਵਿਧੀਆਂ ਦੀਆਂ ਰਿਪੋਰਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਹੁਣ ਸਾਰੀਆਂ ਸਰਕਾਰੀ ਸਹੂਲਤਾਂ ਹਰੇਕ ਦੇ ਘਰ ਦੇ ਦਰਵਾਜੇ ਤੇ ਹੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਜਨ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਸਿੱਧੇ ਤੋਰ ਤੇ ਪਹੁੰਚਾਉਂਣ ਲਈ ਅਧਿਕਾਰੀ ਲਾਭਪਾਤਰੀ ਕੋਲ ਆਪ ਜਾਵੇਗਾ ਅਤੇ ਉਸ ਦਾ ਫਾਰਮ ਭਰਕੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਸਕੀਮਾਂ ਦਾ ਲਾਭ ਪਹੁੰਚਾਵੇਗਾ।
           ਉਨ੍ਹਾਂ ਕਿਹਾ ਕਿ ਸਹਿਰ ਦੀਆਂ ਸਮੱਸਿਆਵਾਂ ਵਿੱਚ ਡਲਹੋਜੀ ਰੋਡ ਜੋ ਸਹਿਰ ਦੇ ਵਿੱਚੋਂ ਨਿਕਲਦਾ ਹੈ ਉਸ ਦਾ ਨਵੀਨੀਕਰਨ ਕਰਨਾ, ਸੀਵਰੇਜ ਦੀ ਸਮੱਸਿਆ ਜਿੱਥੇ ਵੀ ਬਲਾਕ ਹੈ ਉਸ ਨੂੰ ਦੂਰ ਕਰਨਾ, ਵਰਖਾ ਦੇ ਪਾਣੀ ਦੀ ਨਿਕਾਸੀ ਲਈ ਡਰੇਨਜ ਸਿਸਟਮ ਬਣਾਉਂਣਾ, ਪਿੰਡਾਂ ਅਤੇ ਸਹਿਰਾਂ ਅੰਦਰ ਚਲ ਰਹੇ ਸਰਕਾਰੀ ਸਕੂਲਾਂ ਅੰਦਰ ਖੇਡਾਂ ਅਤੇ ਸਿੱਖਿਆਂ ਦੇ ਪੱਧਰ ਨੂੰ ਉੱਚਾ ਚੁੱਕਣਾ, ਸਰਕਾਰ ਵੱਲੋਂ ਵੱਖ ਵੱਖ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਤਹਿਤ ਪੈਨਸ਼ਨਾਂ ਮੁਹੱਈਆ ਕਰਵਾਉਣੀਆਂ, ਸਿਹਤ ਸੁਵਿਧਾਵਾਂ ਪੱਖੋਂ ਲੋਕਾਂ ਨੂੰ ਵਧੀਆਂ ਸੇਵਾਵਾਂ ਦੇਣੀਆਂ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਹੁਣ ਸਰਕਾਰੀ ਵਿਭਾਗ ਦਾ ਅਧਿਕਾਰੀ ਖੁਦ ਲਾਭਪਾਤਰੀ ਕੋਲ ਜਾ ਕੇ ਉਸ ਯੋਜਨਾਵਾਂ ਦੇ ਫਾਰਮ ਭਰਵਾਏਗਾ ਅਤੇ ਉਸ ਲਾਭਪਾਤਰੀ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ।

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ …

Leave a Reply