Friday, December 27, 2024

ਦੀਪ ਦਵਿੰਦਰ ਸਿੰਘ ਦੀ ਕਹਾਣੀ ”ਰੁੱਤ ਫਿਰੀ ਵਣ ਕੰਬਿਆ” ‘ਤੇ ਹੋਈ ਵਿਚਾਰ ਚਰਚਾ

PPN21091403
ਕਹਾਣੀ ਮੰਚ ਦੀ ਮੀਟਿੰਗ ਦੌਰਾਨ ਮੁਖਤਾਰ ਗਿੱਲ, ਦੇਵ ਦਰਦ, ਦੀਪ ਦਵਿਦੰਰ ਸਿੰਘ, ਹਰਭਜਨ ਖੇਮਕਰਨੀ ਅਤੇ ਮਨਮੋਹਨ ਬਾਸਰਕੇ ਆਦਿ।

ਅੰਮ੍ਰਿਤਸਰ, 21 ਸਤੰਬਰ (ਜਗਦੀਪ ਸਿੰਘ ਸੱਗੂ)- ਕਹਾਣੀ ਮੰਚ ਅੰਮ੍ਰਿਤਸਰ ਦੀ ਮਾਸਿਕ ਇਕੱਤਰਤਾ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਹੋਈ, ਜਿਸ ਵਿੱਚ ਨੌਜਵਾਨ ਕਹਾਣੀਕਾਰ ਦੀਪ ਦਵਿੰਦਰ ਸਿੰਘ ਨੇ ਆਪਣੀ ਨਵੀਂ ਕਹਾਣੀ ”ਰੁੱਤ ਫਿਰੀ ਵਣ ਕੰਬਿਆ” ਦਾ ਕਹਾਣੀ ਪਾਠ ਕੀਤਾ। ਉਪਰੰਤ ਹਾਜ਼ਰ ਲੇਖਕਾਂ ਨੇ ਆਪੋ ਆਪਣੇ ਵਿਚਾਰਾਂ ਵਿੱਚ ਸਾਂਝੀ ਰਾਏ ਉਸਾਰਦਿਆਂ ਕਿਹਾ ਕਿ ਚਰਚਾ ਅਧੀਨ ਕਹਾਣੀ ਪਿੰਡ ਦੇ ਧਰਾਤਲ, ਯਥਾਰਥ ਅਤੇ ਲੋਕ ਬੋਲੀ ਦੀ ਕਹਾਣੀ ਹੈ, ਜਿਹੜੀ 1947 ਦੀ ਗੈਰ ਕੁਦਰਤੀ ਵੰਡ ਵਿੱਚ ਪਿੱਛੇ ਰਹਿ ਗਈ ਔਰਤ ਦੀ ਤਰਾਸ਼ਦੀ ਬਿਆਨਦਿਆਂ ਲੂੰ ਕੰਢੇ ਖੜ੍ਹੇ ਕਰਦੀ ਹੈ।ਕਹਾਣੀ ਵਿੱਚ ਔਰਤ ਅਤੇ ਧਰਤੀ ਨੂੰ ਕੇਂਦਰ ਵਿੱਚ ਰੱਖਦਿਆਂ ਮਨੁੱਖ ਦੇ ਅਣਮਨੁੱਖੀ ਵਰਤਾਰਿਆਂ ਨੂੰ ਨੰਗਿਆਂ ਕਰਕੇ ਸਮਾਜ ਦਾ ਕੋਹਝਾ ਪਨ ਉਜਾਗਰ ਕੀਤਾ ਗਿਆ ਹੈ। ਕਹਾਣੀ ਦਾ ਦ੍ਰਿਸ਼ ਚਿਤਰਨ ਅਤੇ ਕਥਾ ਰਸ ਅੰਤ ਤੱਕ ਪਾਠਕ ਨੂੰ ਆਪਣੇ ਨਾਲ ਵੀ ਜੋੜਦਾ ਹੈ ਤੇ ਧੁਰ ਅੰਦਰ ਤੀਕ ਝੰਜੋੜਦਾ ਵੀ ਹੈ। ਅੱਜ ਦੀ ਇਸ ਇਕੱਤਰਤਾ ਵਿੱਚ ਕਹਾਣੀ ਮੰਚ ਦੇ ਕਨਵੀਨਰ ਮਨਮੋਹਨ ਬਾਸਰਕੇ, ਸ੍ਰੀ ਦੇਵ ਦਰਦ, ਮੁਖਤਾਰ ਗਿੱਲ, ਹਰਭਜਨ ਖੇਮਕਰਨੀ, ਧਰਵਿੰਦਰ ਔਲਖ, ਹਰਬੰਸ ਸਿੰਘ ਨਾਗੀ, ਸਰਬਜੀਤ ਸੰਧੂ, ਸ੍ਰੀ ਮਲਵਿੰਦਰ, ਕੁਲਵੰਤ ਸਿੰਘ ਅਣਖੀ, ਡਾ. ਕਸ਼ਮੀਰ ਸਿੰਘ, ਜਗਤਾਰ ਗਿੱਲ ਅਤੇ ਹਰੀ ਸਿੰਘ ਗਰੀਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply