ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਰਾਸ਼ਟਰੀ ਪੋਸ਼ਣ ਮਿਸ਼ਨ ਦੇ ਲਈ ਇੱਕ ਜਾਗਰੁਕਤਾ ਪ੍ਰੋਗਰਾਮ ਅਯੋਜਿਤ ਕੀਤਾ ਗਿਆ।ਡੀ.ਸੀ ਸਿ਼ਵ ਦੁਲਾਰ ਸਿੰਘ ਦੇ ਨਿਰਦੇਸ਼ ਅਨੁਸਾਰ ਪੋਸ਼ਕ ਖੁਰਾਕ ਦੇ ਮਹੱਤਵ ਬਾਰੇ ਜਾਗਰੁਕ ਕਰਨ ਲਈ ਅਤੇ ਪੋਸ਼ਣ ਮਾਹ ਮਨਾਉਣ ਲਈ ਇੱਕ ਟੀਮ ਸਕੂਲ ਵਿੱਚ ਆਈ।ਟੀਮ ਵਿੱਚ ਜਿ਼ਲ੍ਹਾ ਲਾਈਬ੍ਰੇਰੀਅਨ ਡਾ. ਪ੍ਰਭਜੋਤ ਕੌਰ, ਸੀ.ਡੀ.ਪੀ.ਓ ਕੁਮਾਰੀ ਕੰਵਲਜੀਤ ਕੌਰ ਅਤੇ ਸ਼੍ਰੀਮਤੀ ਮੀਨਾ ਦੇਵੀ, ਪੋਸ਼ਕ ਖੁਰਾਕ ਅਤੇ ਤੰਦਰੁਸਤੀ ਮਾਹਰ ਡਾ. ਹਰਪ੍ਰੀਤ ਕੌਰ ਅਰੋੜਾ ਤੇ ਹੋਰ ਅਫ਼ਸਰ ਸ਼ਾਮਲ ਸਨ ।
ਡਾ. ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਅਤੇ ਪੂਰੀ ਪੋਸ਼ਕ ਖੁਰਾਕ ਲੈਣ `ਤੇ ਜ਼ੋਰ ਦਿੱਤਾ ਅਤੇ ਕੁਮਾਰੀ ਕੰਵਲਜੀਤ ਨੇ ਵਿਦਿਆਰਥੀਆਂ ਨੂੰ ਚੰਗੀ ਆਦਤਾਂ ਅਪਣਾਉਣ ਅਤੇ ਚੰਗੀ ਤਰ੍ਹਾਂ ਹੱਥ ਧੌਣ ਦੀ ਵਿਧੀ ਬਾਰੇ ਸਮਝਾਇਆ।ਡਾ. ਹਰਪ੍ਰੀਤ ਕੌਰ ਨੇ ਤੰਦਰੁਸਤ ਰਹਿਣ ਦੇ ਮੁੱਖ ਤੱਥਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾਂ ਨੇ ਸਵੇਰੇ ਨਾਸ਼ਤੇ ਦੀ ਮਹੱਤਤਾ, ਤੰਦਰੁਸਤ ਰਹਿਣ ਲਈ ਪੋਸ਼ਕ ਖੁਰਾਕ, ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ, ਸਮੇਂ ਤੇ ਖਾਣਾ ਖਾਣਾ ਅਤੇ ਚੰਗੀ ਨੀਂਦ ਲੈਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ।
ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਡੀ.ਸੀ ਦਫ਼ਤਰ ਤੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਦੀ ਪੀੜ੍ਹੀ ਕਸਰਤ ਅਤੇ ਤੰਦਰੁਸਤ ਰਹਿਣ ਲਈ ਖਾਣ-ਪੀਣ ਦੀ ਮਹੱਤਤਾ ਨੂੰ ਨਹੀਂ ਸਮਝਦੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਟੀਮ ਵਲੋਂ ਦਿੱਤੇ ਗਏ ਸੁਝਾਅ ਅਪਣਾਉਣ ਅਤੇ ਆਪਣੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਕਿਹਾ ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …