ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਲੁਧਿਆਣਾ ਦੇ ਐਡੀਸ਼ਨਲ ਆਮਦਨ ਕਰ
ਕਮਿਸ਼ਨਰ ਰੋਹਿਤ ਮਹਿਰਾ ਨੇ ਵਾਤਾਵਰਣ ਬਚਾਉਣ ਦੀ ਤਕਨੀਕ ਸਿਖਾਈ।
ਰੋਹਿਤ ਮਹਿਰਾ ਨੇ ਕਿਹਾ ਕਿ ਗਿੱਲੀ ਮਿੱਟੀ ਦੇ ਛੋਟੇ ਛੋਟੇ ਗੋਲੇ ਬਣਾ ਕੇ ਹਰੇਕ ਗੋਲੇ ਵਿੱਚ ਪੌਦਿਆ ਦੇ ਬੀਜ਼ਾਂ ਨੂੰ ਰੱਖਣਾ ਚਾਹੀਦਾ ਹੈ।ਘਰ ਤੋਂ ਬਾਹਰ ਕਾਰ, ਬੱਸ ਜਾਂ ਰੇਲ ਗੱਡੀ ਵਿਚੋਂ ਇਹ ਗੋਲੇ ਖਾਲੀ ਜਗਾ ਜ ਸੜਕਾਂ ਦੇ ਕਿਨਾਰੇ ਸੁੱਟਣੇ ਚਾਹੀਦੇ ਹਨ।ਜਿਥੇ ਵੀ ਇਹ ਬੀਜ਼ਾਂ ਵਾਲੇ ਗੋਲੇ ਡਿੱਗਣਗੇ ਉਥੇ ਪੌਦੇ ਉਗ ਜਾਣਗੇ।ਉਨਾਂ ਨੇ ਬੱਚਿਆਂ ਨੂੰ ਬੀਜ਼ ਵਾਲੇ ਗੋਲੇ ਬਣਾਉਣ ਦੇ ਗੁਰ ਵੀ ਸਿਖਾਏ।ਉਨਾਂ ਨੇ ਦੱਸਿਆ ਕਿ ਅਸ਼ੋਕਾ, ਪਿੱਪਲ, ਆਂਵਲਾ, ਬੇਲ ਪੱਤਰ ਅਤੇ ਕੇਲੇ ਦੇ ਪੌਦੇ ਸਦਾਬਹਾਰ ਹਨ ਅਤੇ ਸਾਲਾਂ ਤੱਕ ਜ਼ਿੰਦਾ ਰਹਿ ਸਕਦੇ ਹਨ।ਉਨਾ ਕਿਹਾ ਕਿ ਵਾਤਾਵਰਣ ਬਚਾਉਣ ਦੀ ਮੁਹਿੰਮ ਤਹਿਤ ਲੱਖਾਂ ਬੀਜ਼ ਗੋਲੇ ਬਣਾ ਕੇ ਵੰਡਣ ਦੇ ਇਲਾਵਾ ਸੜਕਾਂ ਕਿਨਾਰੇ ਸੁੱਟ ਚੁਕੇ ਹਨ।ਉਨਾਂ ਨੇ ਬੱਚਿਆਂ ਨੂੰ ਪਲਾਸਟਿਕ ਦੇ ਨੁਕਸਾਨ ਬਾਰੇ ਵੀ ਦੱਸਿਆ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜ਼ਨਾ ਗੁਪਤਾ ਨੇ ਮਹਿਮਾਨ ਰੋਹਿਤ ਮਹਿਰਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਉਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਵਾਤਾਵਰਣ ਦੀ ਮੌਜੂਦਾ ਸਥਿਤੀ ਬਹੁਤ ਚਿੰਤਾਜਨਕ ਹੈ।ਧਰਤੀ ਨੂੰ ਬਚਾਉਣ ਲਈ ਪੌਦੇ ਲਗਾਉਣ ਦੀ ਲੋੜ ਹੈ।ਮੈਡਮ ਅੰਜ਼ਨਾ ਨੇ ਰੋਹਿਤ ਮਹਿਰਾ ਵਲੋਂ ਨਵੀ ਤਕਨੀਕ ਨਾਲ ਪੌਦੇ ਲਗਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media