Tuesday, August 19, 2025
Breaking News

ਪੰਜਾਬੀ ਸਾਹਿਤ ਸਭਾ ਵਲੋਂ ਪੁਸਤਕ ‘ਚਾਨਣ ਦੇ ਦੀਪ’ ਰਲੀਜ਼

ਸਮਰਾਲਾ, 29 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੀ ਇਕ ਵਿਸ਼ੇਸ਼ ਇਕੱਤਰਤਾ ਸਭਾ PUNJ2909201911ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਕੀਤੀ ਗਈ, ਜਿਸ ਵਿੱਚ ਪੰਜਾਬੀ ਦੇ ਮਸ਼ਹੂਰ ਲੇਖਕ ਗੁਰਨਾਮ ਸਿੰਘ ‘ਬਿਜਲੀ’ ਦੀ ਗਿਆਰਵੀਂ ਪੁਸਤਕ ‘ਚਾਨਣ ਦੇ ਦੀਪ’ (ਗੀਤ ਸੰਗ੍ਰਹਿ) ਹਾਜ਼ਰੀਨ ਵਲੋਂ ਰਿਲੀਜ਼ ਕੀਤੀ ਗਈ। ਇਸ ਕਿਤਾਬ `ਤੇ ਪਰਚਾ ਪੰਜਾਬੀ ਸੱਭਿਆਚਾਰ ਦੇ ‘ਕੋਸ਼’ ਸਮਝੇ ਜਾਂਦੇ ਵਿਦਵਾਨ ਅਤੇ ਲੇਖਕ ਜਲੌਰ ਸਿੰਘ ਖੀਵਾ ਵਲੋਂ ਪੜ੍ਹਿਆ ਗਿਆ।ਞਕਿਤਾਬ ਦੇ ਗੀਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੀਤ ਦੋ ਕਿਸਮ ਦੇ ਹੁੰਦੇ ਹਨ ‘ਅਹਿਸਾਸ ਦੇ ਗੀਤ’ ਅਤੇ ‘ਜਜ਼ਬਾਤ ਦੇ ਗੀਤ’ ਗੁਰਨਾਮ ਸਿੰਘ ‘ਬਿਜਲੀ’ ਦੇ ਇਸ ਕਿਤਾਬ ਵਿਚਲੇ ਜ਼ਿਆਦਾਤਰ ਗੀਤ ਜਜ਼ਬਾਤ ਦੇ ਗੀਤ ਹਨ ਅਤੇ ਇਹ ਗੀਤ ਰਿਸ਼ਤਿਆਂ ਨੂੰ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਹਨ। ਖੀਵਾ ਨੇ ਇਹ ਭਾਵਪੂਰਤ ਅਤੇ ਖ਼ੂਬਸੂਰਤ ਗੀਤਾਂ ਦੀ ਪੁਸਤਕ ਪੰਜਾਬੀ ਪਾਠਕਾਂ ਨੂੰ ਪੜ੍ਹਨ ਦਾ ਸੱਦਾ ਦਿੱਤਾ ਅਤੇ ਆਪ ਵੀ ਇਸ ਪੁਸਤਕ ਵਿਚੋਂ ਕਈ ਗੀਤਾਂ ਦੇ ਮੁਖੜੇ ਹਾਜ਼ਰ ਲੇਖਕਾਂ ਨਾਲ਼ ਸਾਂਝੇ ਕੀਤੇ।
          ਇਸ ਕਿਤਾਬ ਦੇ ਲੇਖਕ ‘ਬਿਜਲੀ’ ਨੇ ਵੀ ਇਕ ਗੀਤ ‘ਮਾਏ ਨੀ ਮਾਏ ਮੇਰਾ ਗੁੰਦ ਦੇ ਪਰਾਂਦਾ, ਮਾਹੀਏ ਨੇ ਲਾਲ ਡੋਰੀਆ ਲਿਆਂਦਾ’ ਹਾਜ਼ਰੀਨ ਨੂੰ ਸੁਣਾ ਕੇ ਵਾਹ-ਵਾਹ ਖੱੱਟੀ। ਇਸੇ ਪ੍ਰੋਗਰਾਮ ਦੌਰਾਨ ਸਵੀਡਨ ਰਹਿੰਦੇ ਲੇਖਕ ਨਿੰਦਰ ਗਿੱਲ ਦੇ ਨਾਵਲਾਂ ਅਤੇ ਕਹਾਣੀਆਂ ਬਾਰੇ ਡਾ. ਗੁਰਮੇਲ ਸਿੰਘ ਦੁਆਰਾ ਸੰਪਾਦਿਤ ਕੀਤੀ ਕਿਤਾਬ ‘ਨਿੰਦਰ ਗਿੱਲ: ਪ੍ਰਤਿਰੋਧ ਦਾ ਬਿਰਤਾਂਤ’ ਵੀ ਰਿਲੀਜ਼ ਕੀਤੀ ਗਈ।ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਦੀਪ ਦਿਲਬਰ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਪੰਜਾਬੀ ਭਾਸ਼ਾ ਦੇ ਆਲੋਚਕਾਂ ਅਤੇ ਖੋਜਾਰਥੀਆਂ ਵਲੋਂ ਨਿੰਦਰ ਗਿਲ ਦੀਆਂ ਵੱਖ-ਵੱਖ ਸਮੇਂ, ਹੁਣ ਤੱਕ ਛਪ ਕੇ ਆਈਆਂ ਤੇਰਾਂ ਕਿਤਾਬਾਂ ਦੀ ਘੋਖਵੀਂ ਪੜਚੋਲ ਕੀਤੀ ਗਈ ਹੈ ਅਤੇ ਇਸ ਕਿਤਾਬ ਦੇ ਅਖੀਰ ਵਿੱਚ ਕੁੱਝ ਸੁਹਿਰਦ ਪਾਠਕਾਂ ਦੀ ਰਾਇ ਨੂੰ ਵੀ ਢੁਕਵਾਂ ਸਥਾਨ ਦਿੱਤਾ ਗਿਆ ਹੈ।
          ਕਹਾਣੀਕਾਰ ਸੁਖਜੀਤ ਨੇ ਲੇਖਕ ਗੁਰਨਾਮ ਸਿੰਘ ‘ਬਿਜਲੀ’ ਅਤੇ ਸੰਪਾਦਕ ਡਾ. ਗੁਰਮੇਲ ਸਿੰਘ ਨੂੰ ਪੰਜਾਬੀ ਮਾਂ-ਬੋਲੀ ਦੀ ਝੋਲੀ ਦੋ ਕੀਮਤੀ ਕਿਤਾਬਾਂ ਪਾਉਣ ਲਈ ਮੁਬਾਰਕਬਾਦ ਦਿੱਤੀ।
             ਇਸ ਮੌਕੇ ਮੁਖਤਿਆਰ ਸਿੰਘ, ਸੁਰਿੰਦਰ ਰਾਮਪੁਰੀ, ਮਨਦੀਪ ਸਿੰਘ ਡਡਿਆਣਾ, ਸੰਦੀਪ ਸਮਰਾਲਾ (ਚਾਰੇ ਕਹਾਣੀਕਾਰ), ਬਾਬੂ ਸਿੰਘ ਚੌਹਾਨ, ਸਵਰਨ ਪੱਲ੍ਹਾ, ਹਰਬੰਸ ਮਾਲਵਾ, ਜਰਨੈਲ ਸਿੰਘ ਮਾਂਗਟ ਰਾਮਪੁਰੀ, ਸੁਰਜੀਤ ਸਿੰਘ ਜੀਤ, ਪਰਮ ਸਿਆਣ, ਜਸਵੀਰ ਸਮਰਾਲਾ, ਅਵਤਾਰ ਸਿੰਘ ਉਟਾਲਾਂ, ਜਗਵੀਰ ਸਿੰਘ ਵਿੱਕੀ (ਸਾਰੇ ਕਵੀ), ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ, ਨਿਰਭੈ ਸਿੰਘ ਸਿੱਧੂ, ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਲਖਵਿੰਦਰਪਾਲ ਸਿੰਘ ਖਾਲਸਾ, ਇੰਦਰਜੀਤ ਸਿੰਘ ਕੰਗ ਅਤੇ ਅਮਨਦੀਪ ਕੌਸ਼ਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply