ਸਮਰਾਲਾ, 19 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਬੀਤੇ ਦਿਨੀਂ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਦੀ ਬਿਹਤਰੀ ਲਈ ਕੰਮ ਕਰ ਰਹੇ ਡਾ. ਸ਼ਾਮ ਸਿੰਘ ਮੈਮੋਰੀਅਲ ਟਰੱਸਟ ਗੋਸਲਾਂ ਦੀ ਮੀਟਿੰਗ ਦਫ਼ਤਰ ਪ੍ਰਿੰਸੀਪਲ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਰਵਿੰਦਰਜੀਤ ਸਿੰਘ ਸੋਢੀ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿਚ ਪੁਰਾਣੇ ਟਰੱਸਟ ਦੀ ਕਮੇਟੀ ਭੰਗ ਕੀਤੀ ਗਈ ਅਤੇ ਨਵੇਂ ਟਰੱਸਟ ਦਾ ਪੁਨਰਗਠਨ ਕਰਦਿਆਂ ਸਰਬਸੰਮਤੀ ਨਾਲ ਰਵਿੰਦਰਜੀਤ ਸਿੰਘ ਸੋਢੀ ਪ੍ਰਧਾਨ, ਮੇਜਰ ਸਿੰਘ ਸਰਪੰਚ ਮੁੱਖ ਸਰਪ੍ਰਸਤ, ਭਿੰਦਰ ਸਿੰਘ ਸੈਕਟਰੀ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਬੈਨੀਪਾਲ-ਮੀਤ ਪ੍ਰਧਾਨ, ਭੁਪਿੰਦਰ ਸਿੰਘ ਖਜ਼ਾਨਚੀ, ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਜਨਰਲ ਸੈਕਟਰੀ, ਜਗਰੂਪ ਸਿੰਘ ਸੈਕਟਰੀ, ਕੁਲਵੀਰ ਸਿੰਘ ਜੁਆਇੰਟ ਸੈਕਟਰੀ, ਹਰਦੇਵ ਸਿੰਘ ਮੁੱਖ ਸਲਾਹਕਾਰ, ਹਰਪਿੰਦਰ ਸਿੰਘ ਸ਼ਾਹੀ ਸਲਾਹਕਾਰ ਚੁਣੇ ਗਏ।ਇਸ ਤੋਂ ਇਲਾਵਾ 20 ਕਾਰਜਕਾਰਣੀ ਮੈਂਬਰ ਬਣਾਏ ਗਏ। ਮੀਟਿੰਗ ਵਿੱਚ ਸਕੂਲ, ਵਾਤਾਵਰਣ ਅਤੇ ਵਿਦਿਆਰਥਣਾਂ ਦੀ ਬਿਹਤਰੀ ਬਾਰੇ ਵਿਚਾਰ ਵਟਾਂਦਰਾ ਵੀ ਹੋਇਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …