Friday, December 27, 2024

ਮਾਤਾ ਮਹਿੰਦਰ ਕੌਰ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ

ਸ਼ਹਿਰ ਦੇ ਆਗੂਆਂ ਵਲੋਂ ਮਨਮੋਹਨ ਸਿੰਘ ਟੀਟੂ ਨਾਲ ਹਮਦਰਦੀ ਪ੍ਰਗਟ

PPN26091430

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ)- ਨਗਰ ਨਿਗਮ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਸੱਸ ਮਾਤਾ ਮਹਿੰਦਰ ਕੌਰ ਪਤਨੀ ਸਵਰਨ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਿਮ ਅਰਦਾਸ ਬਾਬਾ ਸੇਵਾ ਸਿੰਘ ਹਾਲ, ਸੁਲਤਾਨਵਿੰਡ ਗੇਟ ਅੰਮ੍ਰਿਤਸਰ ਵਿਖੇ ਪਾਏ ਗਏ।ਇਸ ਉਪਰੰਤ ਭਾਈ ਧਰਮਜੀਤ ਸਿੰਘ ਦੇ ਜਥੇ ਵਲੋਂ ਵਿਰਾਗਮਈ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਪ੍ਰਮੁੱਖ ਆਗੂਆਂ ਵਲੋਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।ਸ਼ਹਿਰ ਦੇ ਮੋਹਤਬਰ ਆਗੂਆਂ ਵਲੋਂ ਕੌਸਲਰ ਮਨਮੋਹਨ ਸਿੰਘ ਨਾਲ ਹਮਦਰਦੀ ਪ੍ਰਗਟ ਵੀ ਕੀਤੀ। ਇਸ ਮੌਕੇ ਸ਼ਾਮਿਲ ਹੋਏ ਮੋਹਤਬਰਾਂ ਵਿਚ ਅਵਤਾਰ ਸਿੰਘ ਟਰੱਕਾਂ ਵਾਲਾ ਸੀਨ:ਡਿਪਟੀ ਮੇਅਰ, ਜਥੇ: ਪੂਰਨ ਸਿੰਘ ਮੱਤੇਵਾਲ ਸਕੱਤਰ ਜਨਰਲ ਅਕਾਲੀ ਜਥਾ ਸ਼ਹਿਰੀ, ਮਨਜੀਤ ਸਿੰਘ ਮੰਜਿਲ, ਗੁਰਮੇਜ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅੰਮ੍ਰਿਤਸਰ, ਪੋz: ਪ੍ਰਮਬੀਰ ਸਿੰਘ ਮੱਤੇਵਾਲ ਪ੍ਰਿੰਸੀਪਲ ਮਾਈ ਭਾਗੋ ਬਹੁ ਤਕਨੀਕੀ ਕਾਲਜ ਅੰਮ੍ਰਿਤਸਰ, ਅਮਰਜੀਤ ਸਿੰਘ ਭਾਟੀਆ, ਜਰਨੈਲ ਸਿੰਘ ਢੋਟ, ਪ੍ਰਿਤਪਾਲ ਸਿੰਘ ਪਾਲੀ (ਚਾਰੇ ਕੌਂਸਲਰ), ਸਾਬਕਾ ਅਜੀਤ ਸਿੰਘ ਭਾਟੀਆ, ਸ਼ਾਮ ਲਾਲ ਅਤੇ ਅਰਵਿੰਦਰਪਾਲ ਸਿੰਘ ਭਾਟੀਆ ਦੋਵੇਂ ਸਕੱਤਰ ਸ: ਬੁਲਾਰੀਆ, ਕਵਲਨੈਨ ਸਿੰਘ ਗੁੱਲੂ, ਇੰਸਪੈਕਟਰ ਇੰਦਰਜੀਤ ਸਿੰਘ ਪਾਰੋਵਾਲ, ਇੰਸਪੈਕਟਰ ਇਕਬਾਲ ਸਿੰਘ ਥਾਣਾ ਬੀ ਡਵੀਜਨ, ਡਾ: ਕੁਲਦੀਪ ਸਿੰਘ ਮੱਤੇਵਾਲ, ਹਰਿੰਦਰ ਸਿੰਘ ਪਾਰੋਵਾਲ ਚੇਅਰਮੈਨ ਹੋਟਲ ਐਸੋ:, ਪ੍ਰਮਿਦਰ ਸਿੰਘ ਪਾਰੋਵਾਲ ਬੱਸ ਸਰਵਿਸ, ਠੇਕੇਦਾਰ ਭਰਭੂਰ ਸਿੰਘ, ਰਜਿੰਦਰ ਕੁਮਾਰ ਬਿੱਟੂ ਭਾਜਪਾ ਮੰਡਲ ਪ੍ਰਧਾਨ ਆਦਿ ਮੌਜੂਦ ਸਨ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …

Leave a Reply