Thursday, July 3, 2025
Breaking News

ਡਾ. ਅਮਨਦੀਪ ਕੌਰ ਨੇ ਅਕਾਲ ਡਿਗਰੀ ਕਾਲਜ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

ਲੌਂਗੋਵਾਲ, 3 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਡਾ. ਅਮਨਦੀਪ ਕੌਰ ਨੇ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ PUNJ0311201910ਬਤੌਰ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਕਾਲਜ ਮੈਨੇਜਮੈਂਟ ਦੀ ਹਾਜਰੀ ਵਿਚ ਸੰਭਾਲ ਲਿਆ ਹੈ।ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ‘ਚ ਕਾਲਜ ਮੈਨੇਜਮੈਂਟ ਅਤੇ ਸਮੂਹ ਸਟਾਫ ਵਲੋਂ ਨਵੇਂ ਪ੍ਰਿੰਸੀਪਲ ਨੂੰ ‘ਜੀ ਆਇਆਂ’ ਕਿਹਾ ਗਿਆ।ਡਾ. ਭੁਪਿੰਦਰ ਸਿੰਘ ਪੂਨੀਆਂ ਨੇ ਜਿਥੇ ਪ੍ਰਿੰਸੀਪਲ ਨੂੰ ਨਵੇਂ ਅਹੁਦੇ ਲਈ ਵਧਾਈ ਦਿੱਤੀ, ਉਥੇ ਹੀ ਉਹਨਾਂ ਮਸਤੂਆਣਾ ਸਾਹਿਬ ਦੀ ਵਿਦਿਅਕ ਪ੍ਰੰਪਰਾ ਸੰਬੰਧੀ ਵੀ ਜਾਣੂ ਕਰਵਾਇਆ। ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣੇ ਧੰਨਵਾਦੀ ਭਾਸਣ ਵਿੱਚ ਸੰਸਥਾ ਦੇ ਮਾਣਮੱਤੇ ਇਤਿਹਾਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਾਲ ਡਿਗਰੀ ਕਾਲਜ ਨੇ ਵਿੱਦਿਆ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਬਹੁਤ ਹੀ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਕਾਲਜ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਐਸ.ਪੀ ਨੇ ਆਸ ਪ੍ਰਗਟਾਈ ਕਿ ਨਵੇਂ ਪ੍ਰਿੰਸੀਪਲ ਡਾ. ਅਮਨਦੀਪ ਕੌਰ ਇਸ ਕਾਲਜ ਨੂੰ ਬੁਲੰਦੀਆਂ ਤੇ ਲਿਜਾਣ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ। ਇਸ ਮੌਕੇ ਡਾ. ਅਮਨਦੀਪ ਕੌਰ ਨੇ ਕਿਹਾ ਕਿ ਉਹ ਸਮੁੱਚੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਨਾਲ ਕਾਲਜ ਦੀ ਬਿਹਤਰੀ ਲਈ ਦਿਨ ਦੱਗਣੀ ਰਾਤ ਚੌਗੁਣੀ ਤਰੱਕੀ ਲਈ ਕੰਮ ਕਰਨਗੇ ਅਤੇ ਸੰਤ ਅਤਰ ਸਿੰਘ ਜੀ ਦੀ ਸੋਚ ਤੇ ਪਹਿਰਾ ਦੇਣਗੇ।
             ਕਾਲਜ ਮੈਨੇਜਮੈਂਟ ਵਲੋਂ ਚਾਹ-ਪਾਰਟੀ ਦਾ ਪ੍ਰਬੰਧ ਵੀ ਕੀਤਾ ਗਿਆ।ਪ੍ਰੋ. ਅਮਰਿੰਦਰ ਸਿੰਘ ਨੇ ਸਟੇਜ ਸੰਚਾਲਨ ਕੀਤਾ। ਇਸ ਸਮੇਂ ਡਾ. ਦਰਸਨ ਕੌਰ, ਪ੍ਰੋ. ਕੁਲਜੀਤ ਸਿੰਘ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਹਰਿਮੰਦਰ ਸਿੰਘ, ਪ੍ਰੋ. ਮਨਦੀਪ ਸਿੰਘ, ਪ੍ਰੋ. ਮਨਪ੍ਰੀਤ ਸਿੰਘ, ਐਡਵੋਕੇਟ ਗਗਨਦੀਪ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਪ੍ਰੋ. ਅਮਰਿੰਦਰ ਸਿੰਘ ਭੁਟਾਲ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਹਰਜਿੰਦਰ ਸਿੰਘ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।
            ਜਿਕਰਯੋਗ ਹੈ ਕਿ ਡਾ. ਦਰਸਨ ਕੌਰ ਪਿਛਲੇ ਲੰਬੇ ਸਮੇਂ ਤੋਂ ਕਾਰਜਕਾਰੀ ਪ੍ਰਿੰਸੀਪਲ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੇ ਸੀ। ਪਿਛਲੇ ਕੁੱਝ ਸਮੇਂ ਤੋਂ ਬੀਮਾਰ ਰਹਿਣ ਕਾਰਨ ਡਾ. ਦਰਸਨ ਕੌਰ ਵਲੋਂ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾਉਣ ਤੇ ਅਸਮਰੱਥਾ ਪ੍ਰਗਟਾਈ ਗਈ ਸੀ।ਡਾ. ਦਰਸਨ ਕੌਰ ਕਾਲਜ ਵਿਖੇ ਵਧੀਆ ਪ੍ਰਬੰਧ ਚਲਾਉਣ ਦੇ ਤਜਰਬੇ ਨੂੰ ਮੱਦੇਨਜ਼ਰ ਰੱਖਦਿਆਂ ਹੁਣ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਂਦੇ ਰਹਿਣਗੇ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply