ਨਵੀ ਦਿੱਲੀ, 29 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਨੇ ਇੱਕ ਵਾਰੀ ਫਿਰ ਦਿੱਲੀ ਕਮੇਟੀ ਤੇ ਕਾਬਜ ਧਿਰ ਅਕਾਲੀ ਦਲ ਬਾਦਲ ਨਾਲ ਸਬੰਧਿਤ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਆੜੇ ਹੱਥੀ ਲੈਦਿਆ ਖੁੱਲਾ ਸੱਦਾ ਦਿੱਤਾ ਕਿ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਸਬੰਧੀ ਬੇਲੋੜਾ ਵਿਵਾਦ ਖੜਾ ਨਾ ਕੀਤਾ ਜਾਵੇ ਸਗੋ ਇੱੱਕ ਮਹੀਨੇ ਦੇ ਅੰਦਰ ਅੰਦਰ ਕਿਸੇ ਵੀ ਜਗ੍ਹਾ ‘ਤੇ ਸਿੱੱਖ ਸੰਗਤਾਂ ਦੀ ਹਾਜਰੀ ਵਿੱੱਚ ਖੁੱਲੀ ਬਹਿਸ ਕਰਕੇ ਇਸ ਦਾ ਨਿਪਟਾਰਾ ਕੀਤਾ ਜਾਵੇ ਤਾਂ ਕਿ ਸੰਗਤਾਂ ਸੱੱਚਾਈ ਜਾਣ ਸਕੇ। ਪੱੱਤਰਕਾਰਾਂ ਨਾਲ ਗੱੱਲਬਾਤ ਕਰਦਿਆ ਸ੍ਰ. ਸਰਨਾ ਨੇ ਕਿਹਾ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਬਾਰੇ ਦਿੱੱਲੀ ਸਿੱੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਜੀ.ਕੇ ਤੇ ਜਨਰਲ ਸਕੱੱਤਰ ਸ੍ਰ. ਮਨਜਿੰਦਰ ਸਿੰਘ ਸਿਰਸਾ ਵੱੱਲੋ ਬਾਰ ਬਾਰ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ ਕਿ ਬੰਗਲਾ ਸਾਹਿਬ ਦੀ ਪਾਰਕਿੰਗ ਸਰਨਿਆ ਨੇ ਐਨ.ਡੀ. ਐਮ ਸੀ ਕੋਲ ਵੇਚ ਦਿੱੱਤੀ ਹੈ ਜੋ ਸਰਾਸਰ ਗਲਤ ਹੈ।ਉਹਨਾਂ ਕਿਹਾ ਕਿ ਐਨ.ਡੀ.ਐਮ.ਸੀ ਦੀ ਜਿੰਨਾ ਵੀ ਚਿੱੱਠੀ ਪੱੱਤਰ ਹੋਇਆ ਹੈ ਉਹ ਸਾਰਾ ਹੀ ਅੰਗਰੇਜੀ ਭਾਸ਼ਾ ਵਿੱੱਚ ਹੋਇਆ ਹੈ ਅਤੇ ਲੱਗਦਾ ਹੈ ਕਿ ਦਿੱੱਲੀ ਕਮੇਟੀ ਵਾਲਿਆਂ ਦੀ ਅੰਗਰੇਜੀ ਕਾਫੀ ਕਮਜੋਰ ਹੈ ਜੋ ਸਪੱੱਸ਼ਟ ਲਿਖਿਆ ਹੈ ਕਿ ਪਾਰਕਿੰਗ ਵੇਚੀ ਨਹੀ ਗਈ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …