Monday, December 23, 2024

ਬੇਮਿਸਾਲ ਰਹੀ ਜਿਲ੍ਹਾ, ਸੂਬਾ ਤੇ ਕੌਮੀ ਖਿਡਾਰਨਾਂ ਦੀ ਕਾਰਗੁਜ਼ਾਰੀ

ਖਿਡਾਰਨਾਂ ਨੂੰ ਦਿੱਤੀ ਜਾਵੇਗੀ ਰ ਹਸੰਭਵ ਸਹਾਇਤਾ – ਪ੍ਰਿੰ. ਬਲਜਿੰਦਰ ਕੌਰ

ਅੰਮ੍ਰਿਤਸਰ, 4 ਜਨਵਰੀ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਪ੍ਰਬੰਧਾਂ ਹੇਠ ਚੱਲ ਰਹੇ ਵੇਰਕਾ ਬਲਾਕ ਦੇ ਸਰਕਾਰੀ ਕੰਨਿਆ PPNJ0401202004ਸੀਨੀਅਰ ਸੈਕੰਡਰੀ ਸਕੂਲ ਦੀਆਂ ਸਾਫਟਬਾਲ ਖਿਡਾਰਨਾਂ ਦੀ ਵਿੱਦਿਅਕ ਸ਼ੈਸ਼ਨ 2019-20 ਦੀ ਕਾਰਗੁਜ਼ਾਰੀ ਬੇਮਿਸਾਲ ਰਹੀ।ਖਿਡਾਰਨਾਂ ਨੇ ਕੌਮੀ, ਸੂਬਾ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਵਿੱਚ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜੀਸ਼ਨ ਹਾਸਲ ਕੀਤੀ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡੀ.ਪੀ.ਈ ਦਰਭਾਗ ਸਿੰਘ ਨੇ ਦੱਸਿਆ ਕਿ ਸਾਫਟਬਾਲ ਅੰਡਰ-14,19 ਸਾਲ ਉਮਰ ਵਰਗ ਵਿੱਚ ਉਨ੍ਹਾਂ ਦੀਆਂ ਟੀਮਾਂ ਨੇ ਪਹਿਲੀ ਪੁਜ਼ੀਸ਼ਨ ਜਦੋਂ ਕਿ ਅੰਡਰ 19 ਸਾਲ ਉਮਰ ਵਰਗ ਵਿੱਚ ਤੀਸਰੀ ਪੁਜ਼ੀਸ਼ਨ ਹਾਸਲ ਕੀਤੀ ਹੈ।ਇਸੇ ਤਰ੍ਹਾਂ ਕ੍ਰਿਕੇਟ ਅੰਡਰ-17 ਸਾਲ ਅਤੇ 19 ਸਾਲ ਉਮਰ ਵਰਗ ਵਿੱਚ ਵੀ ਪਹਿਲੀ ਪੁਜੀਸ਼ਨ ਹਾਂਸਲ ਕੀਤੀ ਹੈ।ਜਦਕਿ ਸੂਬਾ ਪੱਧਰ ‘ਤੇ ਹੋਏ ਸਾਫਟਬਾਲ ਦੇ ਅੰਡਰ-17 ਤੇ 19 ਸਾਲ ਉਮਰ ਵਰਗ ਦੇ ਵਿੱਚ ਦੂਸਰੀ ਪੁਜੀਸ਼ਨ ਹਾਂਸਲ ਕੀਤੀ ਹੈ।ਖਿਡਾਰਨ ਲਵਪ੍ਰੀਤ ਕੌਰ ਨੇ ਤੇ ਰਾਜਬੀਰ ਕੌਰ ਨੇ ਅੰਡਰ-14 ਸਾਲ ਉਮਰ ਵਰਗ ਦੇ ਸਾਫਟਸ਼ਾਲ ਮੁਕਾਬਲੇ ਵਿੱਚ, ਕਾਜਲਪ੍ਰੀਤ ਕੌਰ ਕ੍ਰਿਕੇਟ ਦੇ ਅੰਡਰ-19 ਸਾਲ ਉਮਰ ਵਰਗ ਵਿੱਚ, ਰਾਜਬੀਰ ਕੌਰ ਨੂੰ ਸਬ ਜੂਨੀਅਰ ਨੈਸ਼ਨਲ ਮੁਕਾਬਲਿਆਂ ਵਿੱਚ ਖੇਡਣ ਦੇ ਨਾਲ-ਨਾਲ ਕੌਮੀ ਖਿਡਾਰਨਾਂ ਹੋਣ ਦਾ ਖਿਤਾਬ ਵੀ ਹਾਂਸਲ ਹੋਇਆ ਹੈ। ਸਕੂਲ ਪ੍ਰਿੰਸੀਪਲ ਬਲਜਿੰਦਰ ਕੌਰ ਨੇ ਡੀ.ਪੀ ਦਰਭਾਗ ਸਿੰਘ, ਸਰੀਰਕ ਸਿੱਖਿਆ ਅਧਿਆਪਿਕਾ ਰਾਜਵਿੰਦਰ ਕੌਰ ਤੇ ਖਿਡਾਰਨਾਂ ਨੂੰ ਇੰਨ੍ਹਾਂ ਪ੍ਰਾਪਤੀਆਂ ਬਦਲੇ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਵੀ ਬੇਹਤਰ ਕਰਨ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਹਨ।ਉਨ੍ਹਾਂ ਕਿਹਾ ਕਿ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੂੰ ਖੇਡ ਖੇਤਰ ਵਿੱਚ ਹੋਰ ਵੀ ਅੱਗੇ ਵੱਧਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।
ਇਸ ਮੌਕੇ ਮੈਡਮ ਮੰਜੂ ਗੁਪਤਾ, ਜਗਦੀਪ ਕੌਰ, ਨਵਜੋਤ ਕੌਰ, ਪਰਮਿੰਦਰ ਕੌਰ, ਹੈਵਨਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply