ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਪੰਡਿਤ ਮਦਨ ਮੋਹਨ  ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ ਅਧੀਨ ਸਿਖਿਆ ਅਤੇ ਭਾਸ਼ਾ ਵਿਸ਼ੇ `ਤੇ ਲਗਾਈ ਗਈ ਵਰਕਸ਼ਾਪ ਸੰਪੰਨ ਹੋ ਗਈ।ਜਿਸ ਵਿਚ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੇ ਭਾਗ ਲਿਆ।
ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ ਅਧੀਨ ਸਿਖਿਆ ਅਤੇ ਭਾਸ਼ਾ ਵਿਸ਼ੇ `ਤੇ ਲਗਾਈ ਗਈ ਵਰਕਸ਼ਾਪ ਸੰਪੰਨ ਹੋ ਗਈ।ਜਿਸ ਵਿਚ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਅਧਿਆਪਕਾਂ ਨੇ ਭਾਗ ਲਿਆ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਸੈਂਟਰ ਫਾਰ ਲਿੰਗੁਇਸਟਕ ਤੋਂ ਪ੍ਰੋਫੈਸਰ ਵਸ਼ਨਵਾ ਨਾਰੰਗ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ `ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਲਗਪਗ ਭਾਸ਼ਾ ਅਤੇ ਭਾਸ਼ਾ ਵਿਗਿਆਨ ਦੇ ਸਾਰੇ ਖੇਤਰਾਂ ਵਿਚ ਥਿਊਰੀ ਅਤੇ ਐਪਲੀਕੇਸ਼ਨ ਆਧਾਰ `ਤੇ ਭਾਸ਼ਾ ਸਮੂਹ ਇਕ ਜਰੂਰੀ ਸਰੋਤ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਮਜੂਦਾ ਸਮੇਂ ਵਿਚ ਲੋੜ ਹੈ ਕਿ ਵੱਖ ਵੱਖ ਭਾਸ਼ਾਵਾਂ ਦੇ ਪਾਠ ਇਕੱਤਰ ਕਰਕੇ ਭਾਸ਼ਾ ਸਮੂਹ ਨੂੰ ਡਿਜੀਟਲ ਰੂਪ ਦਿੱਤਾ ਜਾਵੇ ਅਤੇ ਮਾਡਰਨ ਕੰਪਿਊਟਰ ਤਕਨਾਲੋਜੀ ਦੀ ਮਦਦ ਨਾਲ ਉਸ ਦੀ ਪ੍ਰੀਕ੍ਰਿਆ ਅਤੇ ਵਿਸ਼ਲੇਸ਼ਣ `ਤ ਧਿਆਨ ਦਿੱਤਾ ਜਾਵੇ।
ਪ੍ਰੋਜੈਕਟ ਕੋਆਰਡੀਨੇਟਰ ਪ੍ਰੋ. ਅਮਿਤ ਕੌਟਸ ਨੇ ਇਸ ਪਹਿਲਾਂ ਸਾਰਿਆਂ ਦਾ ਸਵਾਗਤ ਕਰਦਿਆਂ ਵਰਕਸ਼ਾਪ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਉਂਦਿਆਂ ਭਾਸ਼ਾ ਮੁਹਾਰਤ ਦੀ ਲੋੜ `ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਭਾਸ਼ਾ ਨੂੰ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਵੇਲੇ ਸੁਚੇਤਤਾ ਨਾਲ ਵਿਚਰਨਾ ਚਾਹੀਦਾ ਹੈ ਅਤੇ ਭਾਸ਼ਾ ਦੀ ਪੜਚੋਲ ਵੇਲੇ ਸਾਨੂੰ ਵਿਗਿਆਨਕ ਨੁਕਤਿਆਂ, ਵਾਕ ਬਣਤਰ ਅਤੇ ਸਹਿਯੋਗੀ ਉਪਕਰਨਾਂ ਦੀ ਮਦਦ ਲੈਣੀ ਚਾਹੀਦੀ ਹੈ।
ਸਿਖਿਆ ਵਿਭਾਗ ਦੇ ਮੁਖੀ, ਡਾ. ਦੀਪਾ ਸਿਕੰਦ ਨੇ ਕਿਹਾ ਕਿ ਭਾਸ਼ਾ ਕੇਵਲ ਕਾਲਸਰੂਮ ਲਈ ਹੀ ਨਹੀਂ ਸਗੋਂ ਸਮਾਜਿਕ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਇਕ ਬਹੁਤ ਮਹੱਤਵਪੂਰਨ ਸੰਦ ਹੈ।ਉਨ੍ਹਾਂ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਚੁਣੌਤੀਆਂ ਬਾਰੇ ਵੀ ਚਰਚਾ ਕੀਤੀ।ਡਾ. ਗਨੇਸ਼ ਮਨੋਹਰ ਪਾਟਿਲ ਅਤੇ ਡਾ. ਸੰਜਮ ਨੇ ਆਪਣੇ ਵਿਚਾਰ ਵੀ ਪ੍ਰਗਟ ਕੀਤੇ।ਡਾ. ਫ੍ਰੈਂਕੀ ਰਾਣੀ ਨੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਵਰਕਸ਼ਾਪ ਦੇ ਸਫਲਤਾਪੂਰਨ ਸੰਪੰਨ ਹੋਣ `ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					