ਅੰਮ੍ਰਿਤਸਰ, 21 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਆਰਿਆ ਰਤਨ ਡਾ. ਪੂਨਮ ਸੂਰੀ ਪਦਮਸ਼੍ਰੀ ਐਵਾਰਡੀ ਤੇ ਪ੍ਰਧਾਨ ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧੀ ਉਪਸਭਾ ਅਤੇ ਡੀ.ਏ.ਵੀ ਕਾਲਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੀ ਪ੍ਰੇਰਣਾ ਅਤੇ ਆਰਿਆ ਪ੍ਰਾਦੇਸ਼ਿਕ ਪ੍ਰਤਿਨਿਧੀ ਉਪਸਭਾ ਪੰਜਾਬ ਕੇ ਮੁਖੀ ਡਾ. ਜੇ.ਪੀ ਸ਼ੂਰ ਅਤੇ ਡਾ. ਨੀਲਮ ਕਾਮਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਰਿਆ ਸਮਾਜ ਲੋਹਗੜ ਵਿਖੇ ਮਹਾਨ ਆਰਿਆ ਸਮਾਜੀ ਲਾਲਾ ਲਾਜਪਤ ਰਾਇ ਦੇ ਜਨਮ ਦਿਨ ‘ਤੇ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ।25 ਜਨਵਰੀ ਸ਼ਨੀਵਾਰ ਸਵੇਰੇ 9.30 ਵਜੇ ਆਯੋਜਿਤ ਹੋਣ ਵਾਲੇ ਇਸ ਸਮਾਗਮ ਵਿੱਚ ਡਾ. ਰਮੇਸ਼ ਆਰਿਆ ਉਪ-ਪ੍ਰਧਾਨ, ਡੀ.ਏ.ਵੀ ਕਾਲੇਜ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਸ਼ਾਮਲ ਹੋਣਗੇ।ਇਸ ਅਵਸਰ ‘ਤੇ ਪੰਜਾਬ ਦੇ ਸਭ ਆਰਿਆ ਸਮਾਜਾਂ ਦੇ ਮੈਂਬਰ ਅਤੇ ਡੀ.ਏ.ਵੀ ਸਿਖਿਆ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਮੌਜੂਦ ਰਹਿਣਗੇ।
ਪ੍ਰਧਾਨ ਡਾ. ਜੇ.ਪੀ ਸ਼ੂਰ ਨੇ ਦੱਸਿਆ ਕਿ ਆਰਿਆ ਸਮਾਜ ਨੂੰ ਆਪਣੀ ਧਰਮ ਮਾਤਾ ਅਤੇ ਮਹਾਰਿਸ਼ੀ ਦਯਾਨੰਦ ਸਰਸਵਤੀ ਨੂੰ ਆਪਣਾ ਧਰਮ-ਪਿਤਾ ਮੰਨਣੇ ਵਾਲੇ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਇ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਹਿੱਤ ਅਪਣਾ ਬਲਿਦਾਨ ਦਿੱਤਾ।ਪੰਜਾਬ ਦੇ ਇਸ ਸੂਰਵੀਰ ਦੇ ਜਨਮ ਦਿਨਸ ‘ਤੇ ਸਮਾਗਮ ਕਰਨ ਦਾ ਉਦੇਸ਼ ਨੌਜਵਾਨ ਪੀੜ਼ੀ ਨੂੰ ਉਨਾਂ ਦੇ ਮਹਾਨ ਜੀਵਨ ਤੇ ਦੇਸ਼ ਲਈ ਉਨਾਂ ਵਲੋਂ ਕੀਤੇ ਤਿਆਗ ਤੋਂ ਜਾਣੂ ਕਰਵਾਉਣਾ ਹੈ।ਸਮਾਗਮ ਦੀ ਸ਼ੁਰੂਆਤ ਹਵਨ ਯੱਗ ਨਾਲ ਹੋਵੇਗੀ।ਡਾ. ਜੇ.ਪੀ ਸ਼ੂਰ ਮਹਿਮਾਨਾਂ ਦਾ ਸਵਾਗਤ ਕਰਨਗੇ ਅਤੇ ਸਵਾਮੀ ਚੈਤੰਨਯ ਮੁਨੀ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ।ਆਰਿਆ ਸਮਾਜ ਦੇ ਪ੍ਰਚਾਰ-ਪ੍ਰਸਾਰ ਅਤੇ ਜਨ-ਕਲਿਆਣ ਗਤੀਵਿਧੀਆਂ ‘ਚ ਅਹਿਮ ਯੌਗਦਾਨ ਦੇਣ ਵਾਲੇ ਸੀਨੀਅਰ ਆਰਿਆ ਸਮਾਜੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਮਾਜ ਦੇ ਲੋੜਵੰਦ ਤੇ ਕਮਜੋਰ ਨੂੰ ਕੰਬਲ ਵੰਡੇ ਜਾਣਗੇ।ਡਾ. ਨੀਲਮ ਕਾਮਰਾ ਇਸ ਸਮੇਂ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕਰਨਗੇ।ਅੰਤ ‘ਚ ਲੰਗਰ ਵੀ ਵਰਤਾਇਆ ਜਾਵੇਗਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …