ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਦੇ ਪੰਜਾਬੀ ਵਿਭਾਗ ਦੁਵਾਰਾ ਦੋ ਉਘੇ ਸਾਹਿਤਕਾਰਾਂ ਡਾ. ਦਲੀਪ ਕੌਰ ਟਿਵਾਣਾ ਅਤੇ ਸਰਦਾਰ ਜਸਵੰਤ ਸਿੰਘ ਕੰਵਲ ਦੇ ਦੇਹਾਂਤ ‘ਤੇ ਸੋਗ ਸਭਾ ਕਰਕੇ ਦੁੱਖ ਪ੍ਰਗਟ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕਿਹਾ ਦੋਨਾਂ ਨਾਮਵਰ ਸ਼ਖਸ਼ੀਅਤਾਂ ਦੇ ਚਲਾਣੇ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ।ਉਨਾਂ ਕਿਹਾ ਕਿ ਦਲੀਪ ਕੌਰ ਟਿਵਾਣਾ ਨੇ ਆਪਣੀਆਂ ਰਚਨਾਵਾਂ ਨਾਲ ਨਾਰੀ ਜੀਵਨ ਵਿੱਚ ਮਾਨਸਿਕ ਅਤੇ ਅਸਮਾਜਿਕ ਸਮਸਿਆਵਾਂ ਨੂੰ ਗਹਿਰਾਈ ਨਾਲ ਪੇਸ਼ ਕੀਤਾ।ਉਨ੍ਹਾਂ ਵਲੋਂ ਲਿਖੇ ਗਏ ਨਾਵਲ ‘ਏਹ ਹਮਾਰਾ ਜੀਵਨਾ’ ਨੂੰ 1971 ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਅਤੇ ‘ਕਥਾ ਕਹੋ ਉਰਵਸ਼ੀ’ ਨਾਵਲ ਨੂੰ ਸਰਸਵਤੀ ਸਨਮਾਨ ਪ੍ਰਾਪਤ ਹੋਇਆ।ਇਸ ਦੇ ਇਲਾਵਾ ਉਨ੍ਹਾਂ ਨੂੰ 2004 ਵਿੱਚ ਭਾਰਤ ਸਰਕਾਰ ਵਲੋਂ ਪਦਮ ਸ਼੍ਰੀ ਐਵਾਰਡ ਨਾਲ ਨਿਵਾਜ਼ਿਆ ਗਿਆ।ਜਦਕਿ ਸਰਦਾਰ ਜਸਵੰਤ ਸਿੰਘ ਕੰਵਲ ਨੇ ਪੰਜਾਬੀ ਭਾਸ਼ਾ ‘ਚ ਨਾਵਲ, ਕਹਾਣੀ, ਕਵਿਤਾ ਤੇ ਲੇਖ ਆਦਿ ਤੋਂ ਇਲਾਵਾ ਬਹੁਤ ਸਾਰੇ ਸਾਹਿਤਕ ਰੂਪਾਂ ਦੀ ਰਚਨਾ ਕੀਤੀ।ਉਨ੍ਹਾਂ ਵਲੋਂ ਲਿਖੇ ਗਿਆ ਨਾਵਲ ਪੰਜਾਬੀ ਅਕਾਦਮਿਕ ਜਗਤ ਦੇ ਇਲਾਵਾ ਆਮ ਪਾਠਕਾਂ ਵਿੱਚ ਵੀ ਮਕਬੂਲ ਸਨ।ਉਨ੍ਹਾਂ ਦੇ ਲਿਖੇ ਨਾਵਲ ‘ਤੋਸ਼ਾਲੀ ਦੀ ਹੰਸੋ’ 1997 ‘ਚ ਭਾਰਤੀ ਸਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …