ਸਮਰਾਲਾ, 12 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਸੋਸ਼ਲ ਵੇਲਫੇਅਰ ਸੁਸਾਇਟੀ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਨ ਦੀ ਇੱਕ ਮੀਟਿੰਗ ਸੁਸਾਇਟੀ ਦੇ ਦਫਤਰ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਸੁਸਾਇਟੀ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਮਤਾ ਪਾਇਆ ਗਿਆ ਅਤੇ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਨੀਰਜ ਸਿਹਾਲਾ ਨੂੰ ਸੁਸਾਇਟੀ ਦਾ ਪ੍ਰਧਾਨ ਚੁਣ ਲਿਆ।ਚੇਅਰਮੈਨ ਗਗਨਦੀਪ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦਾ ਮੁੱਖ ਮਕਸਦ ਨਿਸ਼ਕਾਮ ਸੇਵਾ ਕਰਨਾ ਹੈ। ਪਿਛਲੇ ਸਮੇਂ ਦੌਰਾਨ ਸੁਸਾਇਟੀ ਨੇ ਸਮਰਾਲਾ ਇਲਾਕੇ ਦੀਆਂ ਮੁੱਖ ਸੜਕਾਂ ਖੰਨਾ ਸਮਰਾਲਾ ਅਤੇ ਚਾਵਾ ਸਮਰਾਲਾ ਸਬੰਧੀ ਜੋ ਮੋਰਚਾ ਲਾਇਆ ਸੀ, ਉਸਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।ਇਸ ਤੋਂ ਇਲਾਵਾ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਬਲੱਡ ਬੈਂਕ ਜੋ ਅਜੇ ਵੀ ਸਿਆਸੀ ਸੰਗਦਿਲੀ ਕਰਕੇ ਲੋਕਾਂ ਨੂੰ ਸਹੂਲਤ ਦੇਣ ਵਿੱਚ ਬੰਦ ਪਿਆ ਹੈ, ਜਲਦੀ ਹੀ ਇਸ ਸਬੰਧੀ ਸੰਘਰਸ਼ ਸ਼ੁਰੂ ਕੀਤਾ ਜਾ ਰਿਹਾ ਹੈ।
ਨਵੇਂ ਚੁਣੇ ਪ੍ਰਧਾਨ ਨੀਰਜ ਸਿਹਾਲਾ ਨੇ ਕਿਹਾ ਕਿ ਸੁਸਾਇਟੀ ਨੇ ਜੋ ਜਿੰਮੇਵਾਰੀ ਵਾਲਾ ਕੰਮ ਉਸ ਨੂੰ ਸੌਂਪਿਆ ਹੈ, ਉਸ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਕਰਾਂਗਾ ਅਤੇ ਜਲਦੀ ਹੀ ਸੁਸਾਇਟੀ ਦੇ ਸਾਰੇ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਮੈਂਬਰਸ਼ਿਪ ਫਾਰਮ ਭਰੇ ਜਾਣਗੇ ਅਤੇ ਨਵੇਂ ਨੌਜਵਾਨ ਭਰਤੀ ਕੀਤੇ ਜਾਣਗੇ।ਇਸ ਤੋਂ ਇਲਾਵਾ ਸਮਰਾਲਾ ਸ਼ਹਿਰ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਸਰਵੇਖਣ ਕੀਤਾ ਜਾਵੇਗਾ ਅਤੇ ਉਨ੍ਹਾਂ ਮੁਸ਼ਕਿਲਾਂ ਸਬੰਧੀ ਸਬੰਧਿਤ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਹੱਲ ਕੀਤਾ ਜਾਵੇਗਾ।ਅਵਾਰਾ ਪਸ਼ੂਆਂ ਨਾਲ ਨਿੱਤ ਦਿਹਾੜੇ ਵਾਪਰ ਰਹੇ ਹਾਦਸਿਆਂ ਅਤੇ ਸਮਰਾਲਾ ਤੋਂ ਮਾਲਵਾ ਕਾਲਜ ਬੌਂਦਲੀ ਤੱਕ ਨੈਸ਼ਨਲ ਹਾਈਵੇ ਤੇ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਰਹੀਆਂ ਝਾੜੀਆਂ ਨੂੰ ਸਾਫ ਕਰਾਉਣ ਲਈ ਐਸ.ਡੀ.ਐਮ ਸਮਰਾਲਾ ਨੂੰ ਮੈਮੋਰੰਡਮ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਦਰੇਸ਼ ਜੈਦਕਾ, ਸਰਬਣ ਸਮਰਾਲਾ, ਐਡਵੋਕੇਟ ਰਿੱਕੀ ਥਾਪਰ, ਦੀਪ ਦਿਲਬਰ, ਦਰਸ਼ਨ ਸਿੰਘ ਸਮਰਾਲਾ, ਰਾਜਵਿੰਦਰ ਸਮਰਾਲਾ, ਸ਼ੰਕਰ ਕਲਿਆਣ, ਅਮਰਜੀਤ ਸਿੰਘ ਬੁਆਲ, ਕੁਲਵਿੰਦਰ ਨੋਕਵਾਲ, ਗੁਰਮੀਤ ਸਿੰਘ ਗੁਰੀ, ਐਡਵੋਕੇਟ ਲਵਲੀਨ ਸ਼ਰਮਾ, ਇੰਦਰਜੀਤ ਸਿੰਘ ਕੰਗ, ਚੰਨੀ ਸੇਖੋਂ, ਵਰਿੰਦਰ ਦਿਓਲ, ਮਨਜੋਤ ਤੂਰ, ਅਮਿਤ ਸ਼ਰਮਾ, ਹਰਦੀਪ ਭੱਟੀ, ਸੋਢੀ ਤੂਰ, ਰਵੀ ਤੂਰ, ਦਿਲਸ਼ਾਦ ਅਖਤਰ ਆਦਿ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।ਨਵੇਂ ਚੁਣੇ ਗਏ ਪ੍ਰਧਾਨ ਨੀਰਜ ਸਿਹਾਲਾ ਨੇ ਸਭ ਦਾ ਧੰਨਵਾਦ ਕੀਤਾ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …