Wednesday, July 16, 2025
Breaking News

ਪੋਸ਼ਨ ਅਭਿਆਨ ਅਧੀਨ ਪੋਸ਼ਨ ਜਾਗਰੂਕਤਾ ਸਮਾਰੋਹ

ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ

ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ PPNJ1502202010ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਪੋਸ਼ਨ ਅਭਿਆਨ ਅਧੀਨ ਸਬ-ਡਵੀਜ਼ਨ ਪੱਧਰੀ ਪੋਸ਼ਨ ਜਾਗਰੂਕਤਾ ਸਮਾਰੋਹ ਸ਼ਹੀਦ ਦਰਸ਼ਨ ਸਿੰਘ ਫੇਰੂਮੱਲ ਮੈਮੋਰੀਅਲ ਕਾਲਜ ਰਈਆ ਵਿਖੇ ਕਰਵਾਇਆ ਗਿਆ।

             ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਅਤੇ ਮੇਜਰ ਡਾ. ਸੁਮਿਤ ਮੁੱਧ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਉਹਨਾਂ ਕਿਹਾ ਕਿ ਇਕ ਸਵਸਥ ਸਮਾਜ ਦੀ ਸਿਰਜਨਾ ਤਾ ਹੀ ਕੀਤੀ ਜਾ ਸਕਦੀ ਹੈ।ਜੇਕਰ ਗਰਭਵਤੀ ਮਾਂ ਅਤੇ ਬੱਚੇ ਦੀ ਸਿਹਤ ਅਤੇ ਖੁਰਾਕ ਦਾ ਗਰਭ ਧਾਰਨ ਦੇ ਸ਼ੁਰੂ ਤੋਂ ਧਿਆਨ ਰਖਇਆ ਜਾ ਸਕੇ।ਉਹਨਾਂ ਕਿਹਾ ਕਿ ਬੱਚੇ ਦੇ ਪਹਿਲੇ ਇਕ ਹਜਾਰ ਦਿਨ ਬਹੁਤ ਮਹੱਤਵਪੂਰਨ ਹਨ।ਉਹਨਾਂ ਹਾਜ਼ਰ ਪੰਚਾਇਤ ਪ੍ਰਤੀਨਿਧਿਆਂ ਨੂੰ ਇਸ ਸਬੰਧੀ ਆਪਣੀ ਭੁਮਿਕਾ ਨੂੰ ਜਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।ਹਲਕਾ ਵਿਧਾਇਕ ਵਲੋਂ 21 ਗਰਭਵਤੀ ਮਾਵਾਂ ਦੀ ਸੁਪੋਸ਼ਣ ਗੋਦ ਭਰਾਈ ਕੀਤੀ ਗਈ।ਗਰਭਵਤੀ ਮਾਵਾਂ ਨੂੰ ਹਰੀਆਂ ਸਬਜੀਆਂ, ਫਲ ਅਤੇ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵਾਲੀ ਪੋਸ਼ਟਿਕ ਟੋਕਰੀ ਦਿੱਤੀ ਗਈ।ਇਸ ਤੋਂ ਇਲਾਵਾ 21 ਛੋਟੇ ਬੱਚੇ ਜਿਨ੍ਹਾਂ ਦੀ ਉਮਰ 6 ਮਹੀਨੇ ਹੋ ਚੁੱਕੀ ਹੈ, ਨੂੰ ਓਪਰੀ ਆਹਾਰ ਸ਼ੁਰੂ ਕਰਵਾਇਆ ਗਿਆ।21 ਕਿਸ਼ੋਰੀਆਂ (11 ਤੋਂ 19 ਸਾਲ) ਨੂੰ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਅਤੇ ਸਨੇਟਿਰੀ ਨੈਪਕਿਨ ਦਿੱਤੇ ਗਏ। ਬਾਲ ਵਿਕਾਸ ਪ੍ਰੋਜੇਕਟ ਅਫਸਰ ਤਰਸਿੱਕਾ ਅਤੇ ਰਈਆ ਡਾ. ਤਨੁਜਾ ਗੋਇਲ ਅਤੇ ਮਿਸ ਖੁਸ਼ਮੀਤ ਕੌਰ ਦੁਆਰਾ ਪੋਸ਼ਨ ਅਭਿਆਨ ਅਧੀਨ ਮੁੱਖ ਟੀਚਿਆਂ ਅਤੇ ਪੋਸ਼ਟਿਕ ਖੁਰਾਕ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪੋਸ਼ਨ ਅਭਿਆਨ ਦਾ ਉਦੇਸ਼ ਸਾਲ 2022 ਤੱਕ ਭਾਰਤ ਨੂੰ ਕੁਪੋਸ਼ਨ ਮੁਕਤ ਬਣਾਉਣਾ ਹੈ। ਇਸ ਅਧੀਨ ਵਿਸ਼ੇਸ਼ ਧਿਆਨ ਗਰਭਵਤੀ ਮਾਵਾਂ, ਦੁੱਧ ਪਿਲਾਉ ਮਾਵਾਂ, 6 ਮਹੀਨੇ ਤੋਂ 6 ਸਾਲ ਦੇ ਬੱਚੇ ਅਤੇ ਕਿਸ਼ੋਰੀਆਂ ਵਿੱਚ ਅਨੀਮਿਆ ਦੀ ਸਮਸਿਆ ਨੂੰ ਦੂਰ ਕਰਨਾ ਹੈ।ਬੱਚਿਆਂ ਵਿੱਚ ਪਾਇਆ ਜਾਣ ਵਾਲਾ ਬੋਨਾਪਨ, ਦੁਬਲਾਪਨ ਅਤੇ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਕਮੀ ਲਿਆਉਣਾ ਹੈ।ਸਮਾਰੋਹ ਵਿਚ ਹਲਕਾ ਅਟਾਰੀ ਤੋਂ ਵੱਖ ਵੱਖ ਗਰਾਮ ਪੰਚਾਇਤਾਂ ਦੇ ਪ੍ਰਤੀਨਿਧੀ ਸ਼ਾਮਿਲ ਸਨ।ਹਸਤਾਖਰ ਮੁਹਿਮ ਅਧੀਨ ਪੰਚਾਇਤ ਪ੍ਰਤੀਨਿਧੀਆਂ ਅਤੇ ਹਾਜ਼ਰ ਲੋਕਾਂ ਨੇ ਹਸਤਾਖਰ ਕੀਤੇ।ਸੰਤੋਖ ਸਿੰਘ ਭਲਾਈਪੁਰ ਅਤੇ ਹਾਜਰ ਲੋਕਾਂ ਵਲੋਂ ਬੇਟੀ ਬਚਾਓ-ਬੇਟੀ ਪੜਾਓ ਮੁਹਿੰਮ ਅਧੀਨ ਸਹੁੰ ਚੁੱਕੀ ਗਈ।ਪੋਸ਼ਟਿਕ ਭੋਜਨ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ।
                ਸਮਾਰੋਹ ਦੇ ਅੰਤ ‘ਚ ਐਸ.ਡੀ.ਐਮ.ਬਾਬਾ ਬਕਾਲਾ ਨੇ ਸਭ ਦਾ ਧੰਨਵਾਦ ਕੀਤਾ।ਇਸ਼ ਮੌਕੇ ਕੇ.ਕੇ ਸ਼ਰਮਾ, ਜੀ.ਓ.ਜੀ ਜ਼ਿਲ੍ਹਾ ਸੁਪਰਵਾਈਜਰ ਜੋਬਨ ਸਿੰਘ ਅਤੇ ਸਮੂਹ ਜੀ.ਓ.ਜੀ ਤਹਿ ਬਾਬਾ ਬਕਾਲਾ, ਐਸ.ਐਚ.ਓ ਬਿਆਸ, ਸਿਹਤ ਵਿਭਾਗ ਤੋਂ ਡਾ. ਐਨ.ਪੀ ਸਿੰਘ, ਹਰਪ੍ਰੀਤ ਕੌਰ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਕਾਲਜ ਦੇ ਪ੍ਰਿ. ਅਰਵਿੰਦ ਸੈਣੀ, ਵਾਈਸ ਪ੍ਰਿੰਸੀਪਲ ਅਨੂ ਕਪਿਲਾ, ਪ੍ਰੋ. ਵਰਿੰਦਰ ਕੌਰ, ਸੀ.ਡੀ.ਪੀ.ਓ ਰਈਆ, ਤਰਸਿਕਾ ਹਰਸ਼ਾ-ਸ਼ੀਨਾ, ਸਮੂਹ ਸੁਪਰਵਾਈਜਰ, ਆਂਗਣਵਾੜੀ ਵਰਕਰ,ਸਕੂਲ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।ਸਟੇਜ ਦਾ ਸੰਚਾਲਨ ਪ੍ਰੋ. ਵਰਿੰਦਰ ਕੌਰ ਨੇ ਕੀਤਾ।ਆਂਗਣਵਾੜੀ ਵਰਕਰਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਗਿੱਧੇ ਦੀ ਪੇਸ਼ਕਾਰੀ ਕੀਤੀ ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …