Friday, September 20, 2024

ਸ਼ਹਿਰ ਵਿੱਚ ਲੱਗੇ ਨਜਾਇਜ਼ ਹੋਰਡਿੰਗ ਤੁਰੰਤ ਹਟਾਏ ਜਾਣ -ਸੋਨੀ

ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਹੋਈ ਮੀਟਿੰਗ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਓ.ਪੀ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ PPNJ1802202015ਕੀਤੀ ਮੀਟਿੰਗ ਵਿੱਚ ਜਿਥੇ ਸ਼ਹਿਰ ਅੰਦਰ ਲੱਗੇ ਨਜਾਇਜ਼ ਹੋਰਡਿੰਗ, ਮਾਲ ਮੰਡੀ ਵਿੱਚ ਹੋਏ ਨਜਾਇਜ ਕਬਜ਼ੇ ਅਤੇ ਟ੍ਰੈਫਿਕ ਸਮੱਸਿਆ ਵਰਗੇ ਹੋਰ ਮੁੱਦਿਆਂ ‘ਤੇ ਚਰਚਾ ਕਰਕੇ ਹਦਾਇਤ ਕੀਤੀ ਕਿ ਮੀਟਿੰਗ ਵਿੱਚ ਵਿਭਾਗ ਦੇ ਮੁੱਖੀ ਜਰੂਰ ਹਾਜ਼ਰ ਹੋਣ ਅਤੇ ਕਿਸੇ ਜੂਨੀਅਰ ਅਧਿਕਾਰੀ ਨੂੰ ਮੀਟਿੰਗ ਨਾ ਭੇਜਿਆ ਜਾਵੇ।
ਉਨਾਂ ਕਿਹਾ ਕਿ ਹਰੇਕ ਅਧਿਕਾਰੀ ਆਪਣੇ ਡਿਊਟੀ ਨੂੰ ਫਰਜ਼ ਸਮਝ ਕੇ ਕਰੇ ਅਤੇ ਜਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦਾ ਸਹੀ ਸਮੇਂ ‘ਤੇ ਨਿਪਟਾਰਾ ਕਰਕੇ ਸਬੰਧਤ ਮੈਂਬਰਾਂ ਨੂੰ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇ।ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਵਿੱਚ ਲੱਗੇ ਨਜਾਇਜ਼ ਹੋਰਡਿੰਗ ਤੁਰੰਤ ਹਟਾਏ ਜਾਣ ਅਤੇ ਮਾਲ ਮੰਡੀ ਵਿਖੇ ਝੁੱਗੀ, ਝੌਪੜੀ ਵਾਲਿਆਂ ਨੂੰ ਕਵਾਟਰ ਬਣਾ ਕੇ ਦਿੱਤੇ ਗਏ ਸਨ ਜਿੰਨਾਂ ਉਪਰ ਨਜਾਇਜ਼ ਕਬਜੇ ਹੋਏ ਹਨ, ਨੂੰ ਤੁਰੰਤ ਹਟਾਇਆ ਜਾਵੇ।ਸੋਨੀ ਨੇ ਕਿਹਾ ਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦੀ ਇਸ ਦਾ ਹੱਲ ਲੱਭ ਲਿਆ ਜਾਵੇਗਾ।ਉਨਾਂ ਕਿਹਾ ਕਿ ਸ਼ਹਿਰ ਅੰਦਰ 5 ਫਲਾਈਓਵਰ ਬਣਾਏ ਜਾਣੇ ਹਨ ਜਿੰਨਾਂ ਉਪਰ ਕੁੱਝ `ਤੇ ਕੰਮ ਸ਼ੁਰੂ ਹੋ ਗਿਆ ਹੈ। ਵਾਲ ਸਿਟੀ ਦੇ ਗੇਟਾਂ ਦੇ ਬਾਹਰ ਨਜਾਇਜ਼ ਤੌਰ ‘ਤੇ ਲਗਾਏ ਜਾਂਦੇ ਪੋਸਟਰ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਹਟਾ ਕੇ ਪੋਸਟਰ ਲਗਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।
               ਅੱਜ ਦੀ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਵਿੱਚ ਕਮੇਟੀ ਮੈਂਬਰ ਰਵਿੰਦਰ ਕੁਮਾਰ ਹੰਸ, ਲਖਬੀਰ ਸਿੰਘ, ਤਾਰਾ ਚੰਦ ਭਗਤ, ਡਾ. ਸੰਜੀਵ ਅਰੋੜਾ, ਗਿਆਨ ਸਿੰਘ ਸੱਗੂ, ਹਰੀ ਦੇਵ ਸ਼ਰਮਾ, ਧਰਮਵੀਰ ਸਰੀਨ ਵਲੋਂ ਕਈ ਸ਼ਿਕਾਇਤਾਂ ਧਿਆਨ ਵਿੱਚ ਲਿਆਂਦੀਆਂ ਗਈਆਂ ਅਤੇ ਸੋਨੀ ਨੇ ਕਿਹਾ ਕਿ ਪਿਛਲੀ ਮੀਟਿੰਗ ਵਿੱਚ ਜੋ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ ਸਬੰਧਤ ਅਫਸਰਾਂ ਵਲੋਂ ਉਨਾਂ ‘ਤੇ ਕਾਰਵਾਈ ਕੀਤੀ ਗਈ ਹੈ।
                 ਮੀਟਿੰਗ ਵਿੱਚ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ, ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ, ਸ੍ਰੀਮਤੀ ਪਲਵੀ ਚੌਧਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਦੀਪ ਰਿਸ਼ੀ ਵਧੀਕ ਕਮਿਸ਼ਨਰ ਨਗਰ ਨਿਗਮ, ਕੈਪਟਨ ਸੰਦੀਪ ਸ਼ਰਮਾ, ਐਸ.ਡੀ.ਐਮ ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ, ਦੀਪਕ ਭਾਟੀਆ, ਸ੍ਰੀਮਤੀ ਅਲਕਾ ਕਾਲੀਆ, ਸ੍ਰੀਮਤੀ ਸੁਮਿਤ ਮੁੱਧ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ, ਬਖਤਾਵਰ ਸਿੰਘ ਮੁੱਖ ਪ੍ਰਸਾਸ਼ਕ ਪੁੱਡਾ, ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਸ੍ਰੀਮਤੀ ਜਤਿੰਦਰ ਸੋਨੀਆ ਪ੍ਰਧਾਨ ਕਾਂਗਰਸ ਕਮੇਟੀ ਸ਼ਹਿਰੀ, ਵਰਿੰਦਰਜੀਤ ਸਿੰਘ ਮੈਂਬਰ ਜਿਲਾ ਸਿਕਾਇਤ ਨਿਵਾਰਣ ਕਮੇਟੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …