Saturday, July 5, 2025
Breaking News

ਮੁਸ਼ਕਾਬਾਦ ਦੇ ਖਾਲਸਾ ਪਰਿਵਾਰ ਵਲੋਂ ਪ੍ਰਾਇਮਰੀ ਸਕੂਲ ਮੁਸ਼ਕਾਬਾਦ ਨੂੰ ਇੱਕ ਲੱਖ ਗਿਆਰਾਂ ਹਜ਼ਾਰ ਦਾਨ

ਸਮਰਾਲਾ, 3 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨੇੜਲੇ ਸਰਕਾਰੀ ਪ੍ਰਾਇਮਰੀ ਸਕੂਲ ਮੁਸ਼ਕਾਬਾਦ ਦੀ ਚੰਗੀ ਕਾਰਗੁਜਾਰੀ ਤੋਂ ਖੁਸ਼ ਹੋ ਕੇ ਪਿੰਡ PPNJ0303202014ਮੁਸ਼ਕਾਬਾਦ ਦੇ ਵਸਨੀਕ ਅਮਰ ਸਿੰਘ ਚੇਅਰਮੈਨ ਸ਼ੂਗਰ ਮਿੱਲ ਬੁੱਢੇਵਾਲ ਲੁਧਿਆਣਾ ਤੇ ਉਨ੍ਹਾਂ ਦੇ ਖਾਲਸਾ ਪਰਿਵਾਰ ਵਲੋਂ ਸਕੂਲ ਲਈ ਇੱਕ ਲੱਖ ਗਿਆਰਾਂ ਹਜ਼ਾਰ ਦੀ ਵੱਡੀ ਰਾਸ਼ੀ ਦਾਨ ਵਜੋਂ ਦਿੱਤੀ ਗਈ।ਸਕੂਲ ਵਿੱਚ ਕਰਵਾਏ ਗਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਅਧਿਆਪਕ ਅਸ਼ਵਨੀ ਕੁਮਾਰ ਨੇ ਇਸ ਦਾਨੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਦਾਨੀ ਪਰਿਵਾਰਾਂ ਦੀ ਮਦਦ ਨਾਲ ਹੀ ਸਰਕਾਰੀ ਸਕੂਲਾਂ ਦੀ ਦਿੱਖ ਬਦਲੀ ਹੈ।ਅਮਰ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦਾ ਪਰਿਵਾਰ ਅੱਗੇ ਵੀ ਇਸ ਸਕੂਲ ਦੀ ਤਰੱਕੀ ਲਈ ਮਦਦ ਕਰਦਾ ਰਹੇਗਾ।ਕਿਉਂਕਿ ਉਨ੍ਹਾਂ ਦਾ ਸੁਫ਼ਨਾ ਹੈ ਕਿ ਪਿੰਡ ਦੇ ਬੱਚੇ ਵਧੀਆ ਅਤੇ ਉਸਾਰੂ ਵਿਦਿਆ ਹਾਸਲ ਕਰਕੇ ਚੰਗੇ ਅਹੁਦਿਆਂ ‘ਤੇ ਬਿਰਾਜਮਾਨ ਹੋਣ।ਉਨ੍ਹਾਂ ਸਕੂਲ ਦੇ ਮਿਹਨਤੀ ਅਧਿਆਪਕਾਂ ਦੀ ਵੀ ਤਾਰੀਫ ਕੀਤੀ।ਸਕੂਲ ਅਧਿਆਪਕ ਹਰਮਨਦੀਪ ਸਿੰਘ ਮੰਡ ਨੇ ਦਾਨੀ ਪਰਿਵਾਰ ਅਤੇ ਆਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।
            ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਗੀਤਾ ਰਾਣੀ, ਹਰਮਨਦੀਪ ਸਿੰਘ ਮੰਡ, ਬਲਜੀਤ ਸਿੰਘ ਮੁਸ਼ਕਾਬਾਦ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …