Friday, October 18, 2024

ਸ਼ੁਕਰਵਾਰ ਨੂੰ ਪਠਾਨਕੋਟ ‘ਚ ਕੀਤੀ ਕਰੀਬ 28 ਹਜਾਰ ਲੀਟਰ ਦੁੱਧ ਦੀ ਸਪਲਾਈ

ਪਠਾਨਕੋਟ, 27 ਮਾਰਚ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਵਿਸਥਾਰ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਲਗਾਏ ਕਰਫਿਓ ਦੋਰਾਨ PPNJ2701202006ਜਿਲ੍ਹਾ ਪ੍ਰਸਾਸ਼ਨ ਵੱਲੋਂ ਪਿਛਲੇ ਦੋ ਦਿਨਾਂ ਤੋਂ ਪਠਾਨਕੋਟ ਨਿਵਾਸੀਆਂ ਨੂੰ ਡੋਰ ਟੂ ਡੋਰ ਅਤੇ ਡੇਅਰੀਆਂ ਤੇ ਨਿਰਵਿਘਨ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਅਤੇ ਅੱਗੇ ਵੀ ਬੰਦ ਦੇ ਦੋਰਾਨ ਇਸੇ ਹੀ ਤਰ੍ਹਾਂ ਦੁੱਧ ਦੀ ਸਪਲਾਈ ਜਾਰੀ ਰਹੇਗੀ, ਲੋਕਾਂ ਨੂੰ ਅਪੀਲ ਹੈ ਕਿ ਡੇਅਰੀਆਂ ਤੇ ਦੁੱਧ ਲੈਣ ਸਮੇਂ ਬਣਾਏ ਸਰਕਲਾਂ ਵਿੱਚ ਹੀ ਖੜੇ ਹੋਣ ਅਤੇ ਹਰੇਕ ਵਿਅਕਤੀ ਤੋਂ ਕਰੀਬ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ।
          ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਕਰਫਿਓ ਦੋਰਾਨ ਲੋਕਾਂ ਨੂੰ ਦੁੱਧ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।ਡੇਅਰੀ ਚਲਾਉਂਣ ਵਾਲੇ ਅਤੇ ਘਰ ਘਰ ਜਾ ਕੇ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਕਰਫਿਓ ਪਾਸ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੁਕਰਵਾਰ ਨੂੰ ਵੇਰਕਾ ਦੁੱਧ ਵੱਲੋਂ 4774 ਲੀਟਰ, ਮਦਰ ਡੇਅਰੀ ਵੱਲੋਂ 3780 ਲੀਟਰ, ਅਮੂਲ ਵੱਲੋਂ 10356 ਲੀਟਰ, ਸਿੰਦੇ ਦੀ ਹੱਟੀ ਤੋਂ 560 ਲੀਟਰ ਦੁੱਧ ਦੀ ਸਪਲਾਈ ਕੀਤੀ ਗਈ ਅਤੇ ਇਸ ਤੋਂ ਇਲਾਵਾ ਵੇਰਕਾ ਕੋਲ 572 ਲੀਟਰ , ਅਮੂਲ ਕੋਲ 200 ਲੀਟਰ ਅਤੇ ਸਿੰਦੇ ਦੀ ਹੱਟੀ ਤੇ 90 ਲੀਟਰ ਦੁੱਧ ਵੱਧ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਵੱਲੋਂ ਸੁਕਰਵਾਰ ਨੂੰ ਸਹਿਰ ਅੰਦਰ 19470 ਲੀਟਰ ਦੁੱਧ ਦੀ ਵਿਕਰੀ ਕੀਤੀ ਗਈ ਅਤੇ 862 ਲੀਟਰ ਦੁੱਧ ਵੱਧ ਗਿਆ।
               ਇਸੇ ਹੀ ਤਰ੍ਹਾਂ ਵੱਖ-ਵੱਖ ਗਲੀ ਮੁਹੱਲਿਆਂ ਲਈ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਵੀ ਕਰੀਬ 8 ਹਜਾਰ ਲੀਟਰ ਦੁੱਧ ਦੀ ਸਪਲਾਈ ਘਰ ਘਰ ਕੀਤੀ ਗਈ।ਉਨ੍ਹਾਂ ਕਿਹਾ ਕਿ ਕੁਲਭੂਸਣ ਸ਼ਰਮਾ ਡਿਪਟੀ ਡਾਇਰੈਕਟਰ ਐਨੀਮਲ ਹੈਜਬੈਂਡਰੀ ਦੀ ਦੇਖ-ਰੇਖ ਵਿੱਚ ਦੁੱਧ ਦੀ ਸਪਲਾਈ ਕੀਤੀ ਜਾ ਰਹੀ ਹੈ।

Check Also

ਖਾਲਸਾ ਕਾਲਜ ਵਲੋਂ ਲੋਗੋ ਡਿਜ਼ਾਈਨਿੰਗ ਮੁਕਾਬਲਾ ਕਰਵਾਇਆ ਗਿਆ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਦੀ …