ਹਰ ਕੋਈ ਸਿਹਤਮੰਦ ਰਹਿਣਾ ਲੋਚਦਾ ਹੈ।ਇਸ ਲਈ ਸਾਨੂੰ ਹਮੇਸ਼ਾਂ ਹੀ ਸਿਹਤ ਵਰਧਕ ਖਾਧ ਪਦਾਰਥ ਖਾਣੇ ਚਾਹੀਦੇ ਹਨ।ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਤੱਤ ਵੀ ਵੱਖ-ਵੱਖ ਹੁੰਦੇ ਹਨ।ਸਾਨੂੰ ਸਿਰਫ ਉਹੀ ਦੋ ਜਾਂ ਦੋ ਤੋਂ ਵੱਧ ਵਸਤਾਂ ਇਕੱਠੀਆਂ ਖਾਣੀਆਂ ਚਾਹੀਦੀਆਂ ਹਨ ਜਿੰਨ੍ਹਾਂ ਦੇ ਤੱਤ ਆਪਸ ਵਿੱਚ ਮਿਲਦੇ ਹੋਣ।ਜੇਕਰ ਕਦੀ ਕਦਾਈਂ ਕੋਈ ਦੋ ਖਾਧ ਪਦਾਰਥ ਅਜਿਹੇ ਖਾਧੇ ਜਾਣ ਜਿਨ੍ਹਾਂ ਦੇ ਤੱਤ ਆਪਸ ਵਿੱਚ ਨਾ ਮਿਲਦੇ ਹੋਣ ਤਾਂ ਕੁੱਝ ਸਮੇਂ ਬਾਅਦ ਬਦਹਜ਼ਮੀ ਨਾਲ ਕਈ ਪ੍ਰਕਾਰ ਦੇ ਸਿਹਤ ਵਿਕਾਰ ਪੈਦਾ ਹੋ ਜਾਂਦੇ ਹਨ।ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਖਾਧ ਪਦਾਰਥ ਸਹਿਯੋਗੀ ਅਤੇ ਅਸਹਿਯੋਗੀ ਹਨ।ਕੁੱਝ ਅਜਿਹੇ ਤੱਤਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ: –
ਸਹਿਯੋਗੀ ਖਾਧ ਪਦਾਰਥ-
ਖਜ਼ੂਰ ਦੇ ਨਾਲ ਦੁੱਧ, ਚਾਵਲਾਂ ਨਾਲ ਦਹੀਂ, ਕੇਲੇ ਨਾਲ ਇਲਾਚੀ, ਇਮਲੀ ਦੇ ਨਾਲ ਗੁੜ, ਗਾਜ਼ਰਾਂ ਨਾਲ ਮੇਥੀ ਦੀ ਭੁਰਜੀ।ਚਾਵਲਾਂ ਨਾਲ ਨਾਰੀਅਲ ਦੀ ਗਿਰੀ।ਦਹੀਂ ਦੇ ਰਾਇਤੇ ਨਾਲ ਬਾਥੂ ਦੀ ਭੁਰਜੀ।
ਅਸਹਿਯੋਗੀ ਖਾਧ ਪਦਾਰਥ-
ਖੀਰ ਦੇ ਨਾਲ ਸ਼ਰਾਬ, ਸੱਤੂ, ਕਟਹਲ ਆਦਿ, ਘਿਓ ਦੇ ਨਾਲ ਸ਼ਹਿਦ, ਸ਼ਹਿਦ ਦੇ ਨਾਲ ਅੰਗੂਰ, ਮੂਲੀ, ਦਹੀ ਦੇ ਨਾਲ ਦੁੱਧ, ਖੀਰ, ਪਨੀਰ, ਖਰਬੂਜ਼ਾ, ਚਾਹ ਦੇ ਤੁਰੰਤ ਬਾਅਦ ਖੀਰੇ, ਠੰਡੇ ਪਾਣੀ ਦੇ ਬਾਅਦ ਮੁੰਗਫਲੀ, ਘਿਓ, ਤੇਲ, ਜ਼ਾਮਨ, ਤਰਬੂਜ਼ ਦੇ ਨਾਲ ਪੁਦੀਨਾ, ਠੰਡਾ ਪਾਣੀ।
ਉਪਰੋਕਤ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਬਹੁਤ ਸਾਰੇ ਸਿਹਤ ਵਿਕਾਰੋਂ ਤੋਂ ਬਚ ਸਕਦੇ ਹਾਂ ਅਤੇ ਆਪਣੀ ਸਿਹਤ ਨਰੋਈ ਰੱਖ ਸਕਦੇ ਹਾਂ।
ਲੇਖ 2303202402
ਦਲਬੀਰ ਸਿੰਘ ਲੌਹੁਕਾ
ਸੇਵਾ ਮੁਕਤ ਲੈਕਚਰਾਰ ਪੰਜਾਬੀ
ਛੇਹਰਟਾ, ਅੰਮ੍ਰਿਤਸਰ।