Saturday, July 5, 2025
Breaking News

ਖਾਲਸਾ ਕਾਲਜ ਫ਼ਾਰਮੇਸੀ ਵਿਦਿਆਰਥੀਆਂ ਦੀਆਂ ਆਨਲਾਈਨ ਪੜ੍ਹਾਈ ਜਾਰੀ

ਜੂਮ ਐਪ ਰਾਹੀਂ ਕਰਵਾਈ ਦਿੱਤੀ ਜਾ ਰਹੀ ਹੈ ਸਿਖਿਆ – ਡਾ. ਧਵਨ

ਅੰਮ੍ਰਿਤਸਰ, 31 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਫ਼ਾਰਮੇਸੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਆਪੀ ਤਾਲਾਬੰਦੀ ਕਾਰਨ Khalsa College of Pharmacyਇਸ ਮੁਸ਼ਕਲ ਦੀ ਘੜੀ ਵਿੱਚ ਵਿਦਿਆਰਥੀਆਂ ਨੂੰ ਘਰ ਬੈਠਿਆਂ ਹੀ ਨਿਰਵਿਘਨ ਵਿੱਦਿਆ ਪ੍ਰਦਾਨ ਕਰਨ ਲਈ ਆਨਲਾਈਨ ਸਿਸਟਮ ਰਾਹੀਂ ਲੈਕਚਰ ਪ੍ਰਦਾਨ ਕੀਤੇ ਜਾ ਰਹੇ ਹਨ।
              ਇਸ ਸਬੰਧੀ ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ. ਆਰ.ਕੇ ਧਵਨ ਨੇ ਦੱਸਿਆ ਕਿ ਕਾਲਜ ਦੇ ਸਮੂਹ ਵਿਦਿਆਰਥੀ ਅਧਿਆਪਕਾਂ ਪਾਸੋਂ ਲਗਾਤਾਰ ਆਨਲਾਈਨ ਸਿਸਟਮ ਰਾਹੀਂ ਵਿੱਦਿਆ ਪ੍ਰਾਪਤ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ `ਤੇ ਕੋਰੋਨਾ ਵਾਇਰਸ (ਕੋਵਿੰਡ-19) ਦੀ ਮਹਾਂਮਾਰੀ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਗਾਈ ਤਾਲਾਬੰਦੀ ਅਤੇ ਸੂਬੇ `ਚ ਕਰਫਿ਼ਊ ਦੇ ਚੱਲਦਿਆਂ ਨਿਰਵਿਘਨ ਪੜ੍ਹਾਈ ਜਾਰੀ ਰੱਖਣ ਲਈ ਕਾਲਜ ਵੱਲੋਂ ਜੂਮ ਐਪ ਅਤੇ ਖ਼ਾਲਸਾ ਕਾਲਜ ਸੋਸਾਇਟੀ ਦੇ ਈ-ਗਵਰਨਿੰਗ ਸਿਸਟਮ ਦੀ ਸਹਾਇਤਾ ਨਾਲ ਫ਼ਾਰਮੇਸੀ ਦੇ ਵਿਦਿਆਰਥੀਆਂ ਨੂੰ ਲਗਾਤਾਰ ਪਿਛਲੇ 23 ਮਾਰਚ ਤੋਂ ਪੜ੍ਹਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਮੈਨੇਜ਼ਮੈਂਟ ਜਿੱਥੇ ਵਿਸ਼ਵ ਭਰ `ਚ ਫ਼ੈਲੀ ਮਹਾਂਮਾਰੀ ਕੋਵਿੰਡ-19 ਤੋਂ ਚਿੰਤਤ ਹੈ, ਉਥੇ ਵਿਦਿਆਰਥੀਆਂ ਦੇ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਲਈ ਵੀ ਸੰਜ਼ੀਦਾ ਹੈ, ਜਿਸ ਲਈ ਮੈਨੇਜ਼ਮੈਂਟ ਵੱਲੋਂ ਸਮੇਂ ਸਮੇਂ `ਤੇ ਜਾਰੀਆਂ ਹਦਾਇਤਾਂ ਮੁਤਾਬਕ ਵਿਦਿਆਰਥੀ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਤਾਂ ਜੋ ਉਹ ਵਿੱਦਿਆ `ਚ ਕਿਸੇ ਪੱਖੋ ਪਛੜ ਨਾ ਜਾ ਸਕਣ।
               ਡਾ. ਧਵਨ ਨੇ ਕਿਹਾ ਕਿ ਕਾਲਜ ਵਿਦਿਆਰਥੀ ਅਧਿਆਪਕਾਂ ਨਾਲ ਹਰ ਰੋਜ਼ ਸਵੇਰੇ 9:00 ਵਜੇ ਤੋਂ ਆਨਲਾਈਨ ਸਿਸਟਮ ਰਾਹੀਂ ਰਾਬਤਾ ਕਾਇਮ ਕਰਦੇ ਹਨ ਅਤੇ ਆਪਣੇ ਲੈਕਚਰ ਪ੍ਰਾਪਤ ਕਰਕੇ ਵਿੱਦਿਆ ਹਾਸਲ ਕਰ ਰਹੇ ਹਨ।
              ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਸੰਦੇਸ਼ `ਚ ਕਿਹਾ ਕਿ ਸੋਸਾਇਟੀ ਅਧੀਨ ਚੱਲ ਰਹੇ ਸਮੂਹ 19 ਕਾਲਜਾਂ ਅਤੇ ਸਕੂਲਾਂ ਵਿੱਚ ਆਨਲਾਈਨ ਸਿਸਟਮ ਦੁਆਰਾ ਵਿੱਦਿਆ ਪ੍ਰਦਾਨ ਕਰਨ ਲਈ ਜਰੂਰੀ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …