ਅੰਮ੍ਰਿਤਸਰ ਕੇਂਦਰੀ ਹਲਕੇ ਦੇ 750 ਪਰਿਵਾਰਾਂ ਲਈ ਭੇਜਿਆ ਪੰਜ ਟਰੱਕ ਰਾਸ਼ਨ
ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਦੱਸਿਆ ਹੈ ਕਿ ਪੰਜਾਬ ਮੈਡੀਕਲ ਕੌਂਸਲ, ਆਯੁਰਵੇਦ
ਅਤੇ ਯੂਨਾਨੀ ਬੋਰਡ, ਪੰਜਾਬ ਡੈਂਟਲ ਕੌਂਸਲ, ਪੰਜਾਬ ਫਾਰਮੇਸੀ ਕੌਂਸਲ ਅਤੇ ਪੰਜਾਬ ਨਰਸਿੰਗ ਕੌਂਸਲ ਵਲੋਂ ਬੀਤੇ ਦਿਨੀਂ ਦੋ ਕਰੋੜ ਰੁਪਏ ਦਾ ਚੈਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੋਵਿਡ 19 ਦੇ ਟਾਕਰੇ ਲਈ ਸੌਂਪਿਆ ਗਿਆ ਹੈ।ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਵਿੱਢੀ ਜੰਗ ਵਿਚ ਡਾਕਟਰਾਂ ਅਤੇ ਪੈਰਾਮੈਡੀਕਲ ਅਮਲੇ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਉਨਾਂ ਅੰਮ੍ਰਿਤਸਰ ਕੇਂਦਰੀ ਹਲਕੇ ਲਈ 5 ਟਰੱਕ ਵਿੱਚ 750 ਪਰਿਵਾਰਾਂ ਲਈ ਸੁੱਕਾ ਰਾਸ਼ਨ ਭੇਜਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਦੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਲੋੜਵੰਦਾਂ ਦੀ ਇਸੇ ਤਰਾਂ ਮਦਦ ਜਾਰੀ ਰਹੇਗੀ।ਇਸ ਮੌਕੇ ਵਿਕਾਸ ਸੋਨੀ, ਰਾਘਵ ਸੋਨੀ, ਰਮੇਸ਼ ਚੋਪੜਾ, ਪਰਮਜੀਤ ਸਿੰਘ ਚੋਪੜਾ, ਲਖਵਿੰਦਰ ਸਿੰਘ, ਰਾਣਾ ਸ਼ਰਮਾ ਤੇ ਨਿਸ਼ਾਨ ਸਿੰਘ ਵੀ ਹਾਜ਼ਰ ਸਨ।