ਪੀਜੀਆਈ ਕਰਮਚਾਰੀ ਦੀ ਪਤਨੀ ਤੇ ਧੀ ਦਾ ਨੈਗਟਿਵ ਆਇਆ ਸੀ ਪਹਿਲਾ ਟੈਸਟ
ਐਸ.ਏ.ਐਸ ਨਗਰ, 13 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਅੱਜ ਦੋ ਹੋਰ ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਅਤੇ ਉਹਨਾਂ ਨੂੰ ਪੀ.ਜੀ.ਆਈ ਤੋਂ ਛੁੱਟੀ ਦੇ ਦਿੱਤੀ ਗਈ।
ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਅੱਜ ਛੱਟੀ ਮਿਲਣ ਵਾਲਿਆਂ ਵਿੱਚ 26 ਸਾਲ ਦੀ ਮਹਿਲਾ ਅਤੇ ਉਸ ਦੀ 45 ਦਿਨਾਂ ਦੀ ਧੀ ਸ਼ਾਮਲ ਹੈ, ਦੋਵੇਂ ਨਯਾਗਾਓਂ ਵਸਨੀਕ ਹਨ।ਵਰਣਨਯੋਗ ਹੈ ਕਿ ਮਹਿਲਾ ਦਾ ਪਤੀ ਪੀ.ਜੀ.ਆਈ ਦਾ ਇੱਕ ਕਰਮਚਾਰੀ ਹੈ ਅਤੇ ਪਹਿਲਾਂ ਉਸ ਦਾ ਟੈਸਟ ਨੈਗਟਿਵ ਆਇਆ ਸੀ। ਹੁਣ ਤੱਕ, ਪਾਜੇਟਿਵ ਕੇਸਾਂ ਦੀ ਕੱਲ ਗਿਣਤੀ 105 ਹੈ, ਐਕਟਿਵ ਕੇਸ 45 ਅਤੇ ਠੀਕ ਹੋਏ ਮਾਮਲੇ 57 ਹਨ।