Wednesday, December 18, 2024

ਸੈਨਾ ਵਿੱਚ ਭਰਤੀ ਹੋਣ ਲਈ ਆਨਲਾਈਨ ਪ੍ਰੀ-ਰਿਕਰੁਟਮੈਂਟ ਟ੍ਰੇਨਿੰਗ 15 ਮਈ ਤੋਂ – ਏ.ਡੀ.ਸੀ

ਪਠਾਨਕੋਟ, 14 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਵੱਲੋਂ ਸੈਨਾ ਅਤੇ ਪੈਰਾ ਮਿਲਟਰੀ ਫੋਰਸਿਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਪ੍ਰੀ-ਰਿਕਰੁਟਮੈਂਟ ਸੀ-ਪਾਈਟ ਟ੍ਰੇਨਿੰਗ ਸੈਂਟਰ ਚਲਾਏ ਜਾ ਰਹੇ ਹਨ।ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) ਕਮ-ਸੀ.ਈ.ਓ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਣ ਪੰਜਾਬ ਸਰਕਾਰ ਵਲੋਂ ਸੀ-ਪਾਈਟ ਸੈਂਟਰਾਂ ਵਲੋਂ ਆਨਲਾਈਨ ਮਾਧਿਅਮ ਰਾਹੀਂ ਟ੍ਰੇਨਿੰਗ ਦੇਣ ਦੀ ਸ਼ੁਰੂਆਤ 15 ਮਈ ਤੋਂ ਕੀਤੀ ਜਾ ਰਹੀ ਹੈ।ਇਹ ਟ੍ਰੇਨਿੰਗ 2 ਮਹੀਨੇ ਤੱਕ ਚੱਲੇਗੀ।ਜਿਲ੍ਹਾ ਪਠਾਨਕੋਟ ਨਾਲ ਸਬੰਧਤ ਨੌਜਵਾਨ ਤਲਵਾੜਾ ਦੇ ਸੀ-ਪਾਈਟ ਟ੍ਰੇਨਿੰਗ ਸੈਂਟਰ ਤੋਂ ਦਲਜੀਤ ਸਿੰਘ ਦੇ ਮੋਬਾਇਲ ਨੰਬਰ 8054698980 ਤੇ ਅਤੇ ਇਸੇ ਤਰ੍ਹਾਂ ਸੀ-ਪਾਈਟ ਟ੍ਰੇਨਿੰਗ ਸੈਂਟਰ ਡੇਰਾ ਬਾਬਾ ਨਾਨਕ ਤੋਂ ਨਵਯੋਧ ਸਿੰਘ ਦੇ ਮੋਬਾਇਲ ਨੰਬਰ 9781891928 ਤੇ ਸੰਪਰਕ ਕਰ ਸਕਦੇ ਹਨ।ਨੌਜਵਾਨ ਘਰ ਬੈਠੇ ਵੈਬਸਾਈਟ www.perkam.com ‘ਤੇ ਆਪਣਾ ਨਾਮ ਆਨਲਾਈਨ ਰਜਿਸਟਰਡ ਕਰ ਸਕਦੇ ਹਨ।

Check Also

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ

ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …