Monday, January 13, 2025
Breaking News

ਮਿਸ਼ਨ ਫ਼ਤਿਹ` – ਜਿਲ੍ਹਾ ਮੈਜਿਸਟਰੇਟ ਵਲੋਂ ਬਲਾਕ ਤੇ ਸੈਕਟਰ ਪੱਧਰ ‘ਤੇ ਰੈਪਿਡ ਰਿਸਪਾਂਸ ਟੀਮਾਂ ਵਧਾਉਣ ਦੇ ਆਦੇਸ਼

ਲੋਂਗੋਵਾਲ, 8 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜ਼ਿਲ੍ਹਾ ਸੰਗਰੂਰ ਵਿੱਚ ਬਾਹਰਲੇ ਰਾਜਾਂ ਅਤੇ ਦੇਸ਼ਾਂ ਵਿਚੋਂ ਸੜਕੀ ਆਵਾਗਜਾਈ ਅਤੇ ਰੇਲਾਂ ਰਾਹੀਂ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਇਕਾਂਤਵਾਸ ਵਿੱਚ ਰੱਖਣ ਅਤੇ ਇਕਾਂਤਵਾਸ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਵਲੋਂ ਸਿਹਤ ਅਧਿਕਾਰੀਆਂ ਨੂੰ ਚੌਕਸੀ ਟੀਮਾਂ ਦੀ ਗਿਣਤੀ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ।ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸੰਗਰੂਰ ਵਿਖੇ ਪਹਿਲਾਂ ਤੋਂ ਬਲਾਕ ਪੱਧਰ `ਤੇ 14 ਅਤੇ ਸੈਕਟਰ ਪੱਧਰ ‘ਤੇ 202 ਚੌਕਸੀ ਟੀਮਾਂ ਕਾਰਜਸ਼ੀਲ ਹਨ।
                ਜ਼ਿਲਾ ਮੈਜਿਸਟ੍ਰੇਟ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਅੰਤਰ ਰਾਜੀ ਅਤੇ ਰਾਜ ਵਿੱਚ ਲੋਕਾਂ ਅਤੇ ਵਾਹਨਾਂ ਦੀ ਆਵਾਜਾਈ ਖੋਲ੍ਹਣ ਸਦਕਾ ਪੰਜਾਬ ਰਾਜ ਵਿੱਚ ਸੜਕਾਂ, ਰੇਲਾਂ ਅਤੇ ਹਵਾਈ ਜਹਾਜ਼ ਰਾਹੀਂ ਵੱਡੀ ਗਿਣਤੀ ‘ਚ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਲੋਕਾਂ ਨੂੰ ਡਾਕਟਰੀ ਮਾਹਿਰਾਂ ਦੀ ਰਾਏ ਮੁਤਾਬਕ ਘਰ ਇਕਾਂਤਵਾਸ ਵਿੱਚ ਰੱਖਣਾ ਜ਼ਰੂਰੀ ਹੈ।
                     ਥੋਰੀ ਨੇ ਦੱਸਿਆ ਕਿ ਇਹ ਰੈਪਿਡ ਰਿਸਪਾਂਸ ਟੀਮਾਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਇਕਾਂਤਵਾਸ ਲੋਕਾਂ ਦੀ ਬਕਾਇਦਾ ਚੈਕਿੰਗ ਕਰਨਗੀਆਂ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਲਈ ਪੁਲਿਸ ਨਾਲ ਤਾਲਮੇਲ ਰੱਖਣਗੀਆਂ।

Check Also

ਵਿਲੀਅਮ ਕੈਰੀ ਯੂਨੀਵਰਸਿਟੀ ਮੇਘਾਲਿਆ ਦੇ 22 ਵਿਦਿਆਰਥੀਆਂ ਤੇ 2 ਅਧਿਆਪਕਾਂ ਵਲੋਂ ਪਿੰਗਲਵਾੜਾ ਦਾ ਦੌਰਾ

ਅੰਮ੍ਰਿਤਸਰ, 12 ਜਨਵਰੀ (ਜਗਦੀਪ ਸਿੰਘ) – ਪਿੰਗਲਵਾੜਾ ਸੰਸਥਾ ਅੰਮ੍ਰਿਤਸਰ ਅਤੇ ਮਾਨਾਂਵਾਲਾ ਬ੍ਰਾਂਚ ਵਿਖੇ ਵਿਲੀਅਮ ਕੈਰੀ …