ਨਵੀਂ ਦਿੱਲੀ, 13 ਅਕਤੂਬਰ (ਅੰਮ੍ਰਿਤ ਲਾਲ ਮੰਨਣ)-ਇੰਡੀਅਨ ਨੈਸ਼ਨਲ ਲੋਕਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੜਖਲ (ਫਰੀਦਾਬਾਦ) ਹਲਕੇ ਤੋਂ ਸਾਂਝੇ ਉਮੀਦਵਾਰ ਚੰਦਰ ਭਾਟੀਆ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਭਰਵੀਂ ਚੋਣ ਮੀਟਿੰਗ ਵਾਰਡ ਨੰ. 5 ਵਿਖੇ ਅਕਾਲੀ ਆਗੂ ਸੁਖਵੰਤ ਸਿੰਘ ਬਿੱਲਾ ਦੇ ਗ੍ਰਹਿ ਨੇੜੇ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੱਸਾ ਨੇ ਜਿੱਥੇ ਚੰਦਰ ਭਾਟੀਆਂ ਦੀ ਜਿੱਤ ਦਾ ਦਾਅਵਾ ਕੀਤਾ ਉਥੇ ਹੀ ਹਰਿਯਾਣਾ ਵਿੱਚ ਗੱਠਜੋੜ ਵੱਲੋਂ 60 ਸੀਟਾਂ ਤੇ ਜਿੱਤ ਪ੍ਰਾਪਤ ਕਰਣ ਦੀ ਵੀ ਆਸ ਜਤਾਈ।
ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਇਸ਼ਤਿਹਾਰਾਂ ਦੇ ਝੂਠੇ ਆਂਕੜਿਆਂ ਦੇ ਅਧਾਰ ਤੇ ਵੋਟਰਾਂ ਦੇ ਨਾਂ ਭਰਮਣ ਦੀ ਗੱਲ ਕਰਦੇ ਹੋਏ ਜੱਸਾ ਨੇ ਸੂਬੇ ਵਿੱਚ ਚੋਟਾਲਾ ਸਰਕਾਰ ਆਉਣ ਤੇ ਸਮੁੂੱਚੇ ਹਰਿਆਣਾ ਦਾ ਬਿਨਾ ਕਿਸੇ ਵਿਤਕਰੇ ਵਿਕਾਸ ਕਰਨ ਦਾ ਵੀ ਭਰੋਸਾ ਜਤਾਇਆ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਲੋਕਾਂ ਨੂੰ ਚਸ਼ਮੇ ਦੇ ਨਿਸ਼ਾਨ ਤੇ ਮੋਹਰ ਲਗਾਉਂਦੇ ਹੋਏ ਇਨੈਲੋ-ਅਕਾਲੀ ਦਲ ਸਰਕਾਰ ਨੂੰ ਲਿਆਉਣ ਦਾ ਸੱਦਾ ਦਿੱਤਾ। ਇਸ ਮੌਕੇ ਫਰੀਦਾਬਾਦ ਤੋਂ ਅਕਾਲੀ ਕਾਰਕੂੰਨ ਸਤਨਾਮ ਸਿੰਘ ਮੰਗਲ, ਜਗਦੀਸ਼ ਸਿੰਘ, ਰਾਮ ਸਿੰਘ ਸਣੇ ਸੈਂਕੜੇ ਲੋਕ ਮੌਜੂਦ ਸਨ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵਿਖੇ ਨਵੇਂ ਸਾਲ 2025 ਮੌਕੇ ’ਤੇ ਵੈਦਿਕ ਹਵਨ ਯੱਗ ਦਾ ਆਯੋਜਨ
ਅੰਮ੍ਰਿਤਸਰ, 1 ਜਨਵਰੀ (ਜਗਦੀਪ ਸਿੰਘ) – ਬੀ.ਕੇ ਡੀ.ਏ.ਵੀ ਕਾਲਜ ਦੀ ਆਰਿਆ ਯੁਵਤੀ ਸਭਾ ਵਲੋਂ ਕਾਲਜ …