ਅੰਮ੍ਰਿਤਸਰ, 16 ਅਕਤੂਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਂਇੰਸ ਦੇ ਦੋ ਵਿਦਿਆਰਥੀ ਪਲਕ ਬਖਸ਼ੀ (ਐਮ.ਐਸ.ਸੀ. ਆਨਰਜ਼ ਬੌਟਨੀ ਤੀਜਾ ਸਮੈਸਟਰ) ਅਤੇ ਅੰਬਿਕਾ ਸ਼ਰਮਾ (ਐਮ.ਐਸ.ਸੀ. ਆਨਰਜ਼ ਇਨਵਾਇਰਨਮੈਂਟਲ ਸਾਇੰਸਜ਼ ਤੀਜਾ ਸਮੈਸਟਰ) ਨੂੰ ਦਿੱਲੀ ਯੂਨੀਵਰਸਿਟੀ ਵਿਖੇ ਬੈਸਟ ਸਪੀਕਰਜ਼ (ਸੀਨੀਅਰ ਵਰਗ) ਚੁਣ ਕੇ ਸਨਮਾਨਤ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ, ਡਾ. ਸਤਵਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਸਨਮਾਨ ਦਿੱਲੀ ਯੂਨੀਵਰਸਿਟੀ ਦੇ ਬੌਟਨੀ ਵਿਭਾਗ ਦੇ ਦਿੱਲੀ ਯੂਨੀਵਰਸਿਟੀ ਬੋਟੈਨੀਕਲ ਸੋਸਾਇਟੀ (ਡੀ.ਯੂ.ਬੀ.ਐਸ.) ਵੱਲੋਂ ਕਰਵਾਏ ਪ੍ਰੋ. ਬੀ.ਐਮ. ਜੌਹਰੀ ਪੇਪਰ ਪੇਸ਼ਕਾਰੀ ਮੁਕਾਬਲੇ ਦੇ ਆਯੋਜਨ ਦੌਰਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ ਤੋਂ 16 ਟੀਮਾਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਇਹ ਸਨਮਾਨ ਵਿਭਾਗ ਦੇ ਅਧਿਆਪਕ, ਡਾ. ਕਿਰਨਦੀਪ ਧਾਮੀ ਦੀ ਯੋਗ ਅਗਵਾਈ ਹੇਠ ਪ੍ਰਾਪਤ ਹੋਇਆ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …