Tuesday, July 29, 2025
Breaking News

ਖ਼ਾਲਸਾ ਕਾਲਜ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆਵਾਂ ’ਚ ਹਾਸਲ ਕੀਤੇ ਸ਼ਾਨਦਾਰ ਅੰਕ

ਅੰਮ੍ਰਿਤਸਰ, 30 ਜੁਲਾਈ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਦੇ ਐਲਾਨੇ ਗਏ ਨਤੀਜਿਆਂ ’ਚ ਮੱਲ੍ਹਾਂ ਮਾਰੀਆਂ ਹਨ।ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਇਸ ਮੌਕੇ ਸ਼ਾਨਦਾਰ ਅੰਕ ਹਾਸਲ ਕਰਨ ’ਤੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਕਾਲਜ ’ਚ ਚੱਲ ਰਹੇ ਇੰਟੇਗ੍ਰੇਟਿਡ ਕੋਰਸ ਬੀ.ਏ ਬੀ.ਐਡ ਸਮੈਸਟਰ ਪਹਿਲਾ ਦੇ ਐਲਾਨੇ ਗਏ ਨਤੀਜਿਆਂ ’ਚ ਜ਼ਸ਼ਨਪ੍ਰੀਤ ਕੌਰ, ਕਿਰਨਜੀਤ ਕੌਰ ਅਤੇ ਤ੍ਰਿਨ ਬਾਠ ਨੇ ਕ੍ਰਮਵਾਰ 77.2%, 73.8%, 72.6% ਅੰਕ ਹਾਸਲ ਕਰਦੇ ਹੋਏ ਯੂਨੀਵਰਸਿਟੀ ’ਚੋਂ ਦੂਸਰੀ, ਤੀਸਰੀ ਅਤੇ ਚੌਥੀ ਪੁਜੀਸ਼ਨ ਹਾਸਲ ਕੀਤੀ।
                  ਉਨ੍ਹਾਂ ਕਿਹਾ ਕਿ ਹੋਰਨਾਂ ਵਿਦਿਆਰਥਣਾਂ ਨੇ ਵੀ ਇਸੇ ਤਰ੍ਹਾਂ ਬੀ.ਏ ਬੀ.ਐਡ ਸਮੈਸਟਰ ਤੀਜਾ ਦੀ ਵਿਦਿਆਰਥਣ ਪ੍ਰਭਜੋਤ ਕੌਰ, ਸ਼ਿਫਾਲੀ ਅਤੇ ਗਗਨਦੀਪ ਕੌਰ ਨੇ ਕ੍ਰਮਵਾਰ 75.81%, 72.54% ਅਤੇ 71.27% ਅੰਕ ਹਾਸਲ ਕਰਦੇ ਹੋਏ ਯੂਨੀਵਰਸਿਟੀ ’ਚੋਂ ਪਹਿਲੀ, ਤੀਜੀ ਅਤੇ ਚੌਥੀ ਪੋਜੀਸ਼ਨ ਹਾਸਲ ਕੀਤੀ।ਕਾਲਜ ’ਚ ਚੱਲ ਰਹੇ ਬੀ.ਐਸ.ਸੀ ਬੀ.ਐਡ. ਸਮੈਸਟਰ ਪਹਿਲਾ ’ਚ ਨਵਦੀਪ ਕੌਰ, ਕਸ਼ਿਸ਼, ਜੈਸ਼ਵੀ ਸ਼ਰਮਾ, ਤੰਨੂ, ਆਸ਼ਿਮਾ ਸ਼ਰਮਾ ਅਤੇ ਆਂਚਲ ਸ਼ਰਮਾ ਨੇ ਕ੍ਰਮਵਾਰ 82, 77, 74.6, 74.4, 74.4 ਅਤੇ 73.8 ਅੰਕ ਹਾਸਲ ਕਰਦੇ ਹੋਏ ਯੂਨੀਵਰਸਿਟੀ ’ਚੋਂ ਪਹਿਲਾ, ਦੂਜਾ, ਤੀਜਾ, ਚੌਥਾ ਸਥਾਨ ਅਤੇ ਪੰਜਵਾਂ ਸਥਾਨ ਹਾਸਲ ਕੀਤਾ।ਇਸੇ ਹੀ ਕਲਾਸ ਦੇ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਕ੍ਰਮਵਾਰ 84.18, 81.45, 80.90 „:80.90„ ਅਤੇ 78.54 ਅੰਕ ਹਾਸਲ ਕਰਦੇ ਹੋਏ ਯੂਨੀਵਰਸਿਟੀ ’ਚੋਂ ਪਹਿਲਾ, ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।
ਉਨ੍ਹਾਂ ਕਿਹਾ ਕਿ ਬੀ.ਐਡ ਸਮੈਸਟਰ ਪਹਿਲਾ ਦੀ ਵਿਦਿਆਰਥਣ ਮਨਪ੍ਰੀਤ ਕੌਰ, ਸਿਮਰਨ ਅਤੇ ਨਜ਼ਮਪ੍ਰੀਤ ਨੇ ਕ੍ਰਮਵਾਰ 76.6, 76 ਅਤੇ 75.5 ਅੰਕ ਹਾਸਲ ਕਰਦੇ ਹੋਏ ਯੂਨੀਵਰਸਿਟੀ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜਦ ਕਿ ਬੀ.ਐਡ ਸਮੈਸਟਰ ਤੀਜਾ ’ਚ 4 ਵਿਦਿਆਰਥੀਆਂ ਨੇ 89.25 ਅੰਕ ਲੈ ਕੇ ਪਹਿਲਾ ਸਥਾਨ, 3 ਵਿਦਿਆਰਥੀਆਂ ਨੇ 89 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ 3 ਵਿਦਿਆਰਥੀਆਂ ਨੇ 88.75 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ।ਬੀ.ਐਡਐਮ.ਐਡ ਇੰਟੇਗ੍ਰੇਟਿਡ ਕੋਰਸ ਸਮੈਸਟਰ ਪਹਿਲਾ ਦੀ ਵਿਦਿਆਰਥਣ ਜਤਿੰਦਰ ਕੌਰ, ਕਿਰਨਦੀਪ ਕੌਰ ਅਤੇ ਹਰਜਸ ਕੌਰ ਨੇ ਕ੍ਰਮਵਾਰ 79.9, 79, 78.66 ਪ੍ਰਤੀਸ਼ਤ ਅੰਕ ਲੈ ਕੇ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।ਇਸੇ ਸਮੈਸਟਰ ਤੀਜਾ ‘ਚ ਪਹਿਲੀ, ਦੂਜੀ ਅਤੇ ਤੀਜੀ ਪੋਜੀਸ਼ਨ ਹਾਸਲ ਕੀਤੀ।ਪੀ.ਜੀ.ਡੀ ਸੀ.ਏ (ਟੀਚਰ ਐਜੂਕੇਸ਼ਨ) ਦੀ ਵਿਦਿਆਰਥਣ ਸ਼ਰਨਪ੍ਰੀਤ ਕੌਰ ਨੇ 75.25 ਪ੍ਰਤੀਸ਼ਤ ਅੰਕ ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।
              ਇਸ ਮੌਕੇ ਪ੍ਰਿੰਸੀਪਲ. ਡਾ. ਹਰਪ੍ਰੀਤ ਕੌਰ ਨੇ ਕਾਲਜ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …