ਜਿਲ੍ਹੇ ‘ਚ ਕੁੱਲ 423 ਕਰੋਨਾ ਪਾਜ਼ਟਿਵ, 293 ਕਰੋਨਾ ਰਿਕਵਰ, ਐਕਟਿਵ ਕੇਸ 123
ਪਠਾਨਕੋਟ, 1 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ 22 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ ਡਿਸਚਾਰਜ ਪਾਲਿਸੀ ਅਧੀਨ ਅੱਜ 3 ਲੋਕਾਂ ਨੂੰ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਰੋਨਾ ਲੱਛਣ ਨਾ ਹੋਣ ਤੇ ਘਰ੍ਹਾਂ ਲਈ ਰਵਾਨਾ ਕੀਤਾ ਗਿਆ।ਅੱਜ ਕੁੱਲ 266 ਲੋਕਾਂ ਦੀ ਮੈਡੀਕਲ ਰਿਪੋਰਟ ਆਈ।ਜਿਸ ਵਿੱਚੋਂ 17 ਕਰੋਨਾ ਪਾਜੀਟਿਵ ਪਾਏ ਗਏ ਅਤੇ 5 ਲੋਕ ਆਰਮੀ ਹਸਪਤਾਲ ਤੋਂ ਪਾਜ਼ਟਿਵ ਪਾਏ ਗਏ ਜੋ ਪਹਿਲਾ ਤੋਂ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਲੋਕਾਂ ਵਿੱਚੋਂ ਸਨ।
ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਯਿਮ ਅਗਰਵਾਲ ਨੇ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸਾਸਨ ਵੱਲੋਂ ਲੋਕਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਲਈ ਵੱਖ ਵੱਖ ਪ੍ਰੋਗਰਾਮਾਂ ਅਧੀਨ ਜਾਗਰੁਕ ਕੀਤਾ ਜਾ ਰਿਹਾ ਹੈ।ਉਨ੍ਹਾਂ ਪਠਾਨਕੋਟ ਦੀ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸੋਸਲ ਡਿਸਟੈਂਸ, ਮਾਸਕ ਜਰੂਰੀ ਅਤੇ ਬਾਰ ਬਾਰ ਹੱਥਾਂ ਨੂੰ ਧੋਣ ਦੀਆਂ ਹਦਾਇਤਾਂ ਦੀ ਪਾਲਣਾ ਕਰੋ।
ਉਨ੍ਹਾਂ ਕਿਹਾ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ ਕੁੱਲ 423 ਕੇਸ ਕਰੋਨਾ ਪਾਜ਼ਟਿਵ ਹੋ ਗਏ ਹਨ ਜਿਨ੍ਹਾਂ ਵਿੱਚੋਂ 293 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਇਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 123 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 12 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਅੱਜ ਜੋ 22 ਲੋਕ ਕਰੋਨਾ ਪਾਜ਼ਟਿਵ ਆਏ ਹਨ।ਉਨ੍ਹਾਂ ਵਿੱਚੋਂ 1 ਆਰਮੀ ਹਸਪਤਾਲ, 1 ਸੈਲੀ ਰੋਡ, 1 ਘਰਥੋਲੀ ਮੁਹੱਲਾ, 1 ਇੰਦਰਾ ਕਾਲੋਨੀ, 1 ਬਜਰੀ ਕੰਪਨੀ,1 ਕਬੀਰ ਚੋਕ,2 ਪ੍ਰੇਮ ਨਗਰ,1 ਆਰਮੀ ਹਸਪਤਾਲ, 2 ਨਜਦੀਕ ਰਾਮ ਲੀਲਾ ਗਰਾਂਉਂਡ, 1 ਨਰੋਟ ਮਹਿਰਾ, 1 ਚਾਰਜੀਆਂ ਮੁਹੱਲਾ ਅਤੇ 4 ਲੋਕ ਬੈਂਕ ਕਲੋਨੀ ਦੇ ਨਿਵਾਸੀ ਹਨ।ਇਸ ਤੋਂ ਇਲਾਵਾ 5 ਲੋਕ ਆਰਮੀ ਹਸਪਤਾਲ ਤੋਂ ਹਨ ਜੋ ਪਹਿਲਾ ਤੋਂ ਹੀ ਕਰੋਨਾ ਪਾਜੀਟਿਵ ਵਿਅਕਤੀ ਦੇ ਸੰਪਰਕ ਵਿੱਚੋਂ ਹਨ ਅਤੇ ਇਨ੍ਹਾਂ ਦਾ ਟੈਸਟ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਸੀ ਜੋ ਕਰੋਨਾ ਪਾਜੀਟਿਵ ਪਾਏ ਗਏ।