Tuesday, July 29, 2025
Breaking News

ਸੋਲਿਡ ਵੇਸਟ ਪਲਾਂਟ ਕਾਇਮ ਕਰਨ ਲਈ ਯਤਨਸ਼ੀਲ ਹੈ ਨਗਰ ਨਿਗਮ – ਸੰਦੀਪ ਰਿਸ਼ੀ

ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ) – ਅੰਮ੍ਰਿਤਸਰ ਕਾਰਪੋਰੇਸ਼ਨ ਵੱਲੋਂ ਨਿੱਜੀ ਭਾਈਵਾਲੀ ਨਾਲ ਅੰਮ੍ਰਿਤਸਰ ਸ਼ਹਿਰ ਵਿਚ ਕੂੜਾ ਪ੍ਰਬੰਧਨ ਦੀ ਸਮੱਸਿਆ ਦੇ ਹੱਲ ਲਈ ਘਰ-ਘਰ ਤੋਂ ਕੂੜਾ ਨੂੰ ਇਕੱਠਾ ਕਰਨ ਦੀ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਚਾਰ ਸਾਲ ਪੂਰੇ ਹੋ ਗਏ ਹਨ।
                ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਅਗਸਤ 2016 ਵਿੱਚ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਘਰ-ਘਰ ਤੋਂ ਕੂੜਾ ਗੱਡੀਆਂ ਦੀ ਸਹਾਇਤਾ ਨਾਲ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ ਸੀ, ਉਸ ਵੇਲੇ ਇਹ ਕੰਮ ਮੁੰਬਈ ਦੀ ਇਕ ਕੰਪਨੀ ਦੀ ਸਹਾਇਤਾ ਨਾਲ ਸ਼ੁਰੂ ਕੀਤਾ ਗਿਆ।ਇਸ ਪਿਛੋਂ ਅਗਸਤ 2019 ਵਿਚ ਕੰਪਨੀ ਨੇ ਆਪਣੀ ਵਿੱਤੀ ਸਥਿਤੀ ਕਾਰਨ ਮਾਲਕੀ ਬਦਲੀ ਅਤੇ ਹੁਣ ਨਵੀਂ ਆਈ ਕੰਪਨੀ ਇਹ ਕੰਮ ਸਫਲਤਾ ਪੂਰਵਕ ਚਲਾ ਰਹੀ ਹੈ। ਉਨਾਂ ਦੱਸਿਆ ਕਿ ਇਸ ਵੇਲੇ 235 ਮਿੰਨੀ ਟਿਪਰ, 18 ਕੰਪੈਕਟਰ ਅਤੇ 3 ਟਿਪਰ ਉਕਤ ਕੰਪਨੀ ਵੱਲੋਂ ਕੂੜਾ ਪ੍ਰਬੰਧਨ ਦੇ ਕੰਮ ਵਿਚ ਲਗਾਏ ਹੋਏ ਹਨ, ਜਦਕਿ ਨਗਰ ਨਿਗਮ ਨੇ 25 ਟਰੈਕਟਰ ਟਰਾਲੀਆਂ, 3 ਵੱਡੇ ਟਿਪਰ, 5 ਡੰਪਰ ਪਲੇਸਰ, 10 ਈ-ਰਿਕਸ਼ਾ, 8 ਜੇ.ਸੀ.ਬੀ ਇਸ ਕੰਮ ਵਿੱਚ ਲਗਾਈਆਂ ਹਨ।ਇਸ ਤੋਂ ਇਲਾਵਾ ਅੰਦਰੂਨੀ ਪੁਰਾਣੇ ਸ਼ਹਿਰ ਵਿਚ ਕੰਮ ਹੋਰ ਤੇਜ਼ੀ ਨਾਲ ਕਰਨ ਲਈ ਕਾਰਪੋਰੇਸ਼ਨ 52 ਨਵੇਂ ਮਿੰਨੀ ਟਰੱਕ, 4 ਕੰਪੈਕਟਰ ਹੋਰ ਖਰੀਦ ਰਹੀ ਹੈ।
                     ਉਨਾਂ ਦੱਸਿਆ ਕਿ ਇਸ ਕੰਮ ਵਿਚ ਲੱਗੇ ਸਾਰੇ ਵਾਹਨ ਜੀ.ਪੀ.ਐਸ ਨਾਲ ਲੈਸ ਹਨ, ਜਿਸ ਤੋਂ ਇੰਨਾਂ ਦੀ ਲੁਕੇਸ਼ਨ ਦਾ ਪਤਾ ਨਾਲੋ-ਨਾਲ ਲੱਗਦਾ ਰਹਿੰਦਾ ਹੈ।ਉਨਾਂ ਕਿਹਾ ਕਿ ਕੂੜਾ ਪ੍ਰਬੰਧਨ ਤਹਿਤ ਹੁਣ ਨਗਰ ਨਿਗਮ ਦਾ ਧਿਆਨ ਸੋਲਿਡ ਵੇਸਟ ਪਲਾਂਟ ਕਾਇਮ ਕਰਨ ਵੱਲ ਕੇਂਦਰਿਤ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …