ਜੰਡਿਆਲਾ ਗੁਰੂ, 16 ਅਗਸਤ (ਹਰਿੰਦਰਪਾਲ ਸਿੰਘ) – ਲਾਇਨਜ਼ ਕਲੱਬਜ਼ ਇੰਟਰਨੈਸ਼ਨਲ ਰਿਹਾਣਾ ਜੱਟਾਂ ਕੋਹਿਨੂਰ 321 ਡੀ ਵਲੋਂ 74ਵਾਂ ਅਜਾਦੀ ਦਿਵਸ
ਅੰਤਰਰਾਸ਼ਟਰੀ ਪੱਧਰ’ਤੇ ਮਨਾਇਆ ਗਿਆ।ਫੋਨ ਰਾਹੀਂ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਤੇ ਸਮਾਗਮ ਦੇ ਮੁੱਖ ਮਹਿਮਾਨ ਲਾਇਨ ਡਾ. ਮੁਖਤਿਆਰ ਸਿੰਘ ਧਲੀਵਾਲ ਨੇ ਦਿੰਦਿਆ ਦੱਸਿਆ ਕਿ ਬਰੈਂਪਟਨ ਕੈਨੇਡਾ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਸਮਾਰੋਹ ਦੀ ਪ੍ਰਧਾਨਗੀ ਗੁਰਮੇਲ ਸਿੰਘ ਸਰਾਂ ਕਲਕੱਤਾ ਨੇ ਕੀਤੀ।
ਇਸ ਮੌਕੇ ਸੁਮਿਤ ਸਭਰਵਾਲ ਜਗਰਾਉਂ, ਮਨਜੀਤ ਸਿੰਘ ਗਿੱਲ ਰਾਮੂਵਾਲੀਆ ਮੋਗਾ, ਕਰਮਜੀਤ ਸਿੰਘ ਕੁਲਾਰ, ਮਨਜੀਤ ਸਿੰਘ ਧਾਲੀਵਾਲ ਕਪੂਰਥਲਾ, ਜਸਕਰਨ ਸਿੰਘ ਬਰੇਲੀ, ਰਾਜਵਿੰਦਰ ਸਿੰਘ ਪੱਪੂ ਯੂ.ਪੀ, ਸੁਖਵੀਰ ਸਿੰਘ ਸੁੱਖੀ ਯੂ.ਪੀ ਵਿਸੇਸ਼ ਮਹਿਮਾਨ ਵਜੋ ਸ਼ਾਮਲ ਹੋਏ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media