Thursday, September 19, 2024

ਸ਼ੁਕਰਵਾਰ-ਸਨੀਵਾਰ ਦੇਰ ਰਾਤ ਨੂੰ 24 ਲੋਕਾਂ ਦੀ ਰਿਪੋਰਟ ਕਰੋਨਾ ਆਈ ਪਾਜ਼ਟਿਵ

ਜਿਲ੍ਹਾ ਪਠਾਨਕੋਟ ਵਿੱਚ ਕੁੱਲ ਕਰੋਨਾ ਪਾਜੀਟਿਵ 879, ਕਰੋਨਾ ਰਿਕਵਰ 651, ਐਕਟਿਵ ਕੇਸ 210

ਪਠਾਨਕੋਟ, 22 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸ਼ੁਕਰਵਾਰ-ਸ਼ਨੀਵਾਰ ਦੀ ਦੇਰ ਰਾਤ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਅਤੇ ਸ਼ਨੀਵਾਰ ਨੂੰ ਸਰਕਾਰ ਦੀ ਡਿਸਚਾਰਜ਼ ਪਾਲਿਸੀ ਦੇ ਅਧਾਰ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ‘ਤੇ 10 ਲੋਕਾਂ ਨੂੰ ਆਪਣੇ ਆਪਣੇ ਘਰ੍ਹਾਂ ਨੂੰ ਭੇਜਿਆ ਗਿਆ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਪਠਾਨਕੋਟ ਨੇ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਲਗਾਤਾਰ ਮਿਸ਼ਨ ਫਤਿਹ ਅਧੀਨ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਮਾਸਕ ਪਾਓ, ਬਾਰ ਬਾਰ ਹੱਥਾਂ ਨੂੰ ਧੋਵੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।
               ਉਨ੍ਹਾਂ ਦੱਸਿਆ ਕਿ ਹੁਣ ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਨੂੰ ਕੁੱਲ 879 ਕੇਸ ਕਰੋਨਾ ਪਾਜ਼ਟਿਵ ਹਨ।ਜਿਨ੍ਹਾਂ ਵਿੱਚੋਂ 651 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ਼ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ੍ਹਾ ਦੱਸਿਆ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਵਿੱਚ 210 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 18 ਲੋਕਾਂ ਦੀ ਕਰੋਨਾ ਪਾਜ਼ਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ।ਉਨ੍ਹਾਂ ਦੱਸਿਆ ਕਿ ਸ਼ੁਕਰਵਾਰ-ਸ਼ਨੀਵਾਰ ਦੀ ਦੇਰ ਰਾਤ ਜਿਨ੍ਹਾਂ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ, ਉਨ੍ਹਾਂ ਵਿੱਚੋਂ 1 ਪਿੰਡ ਗੁਗਰਾਂ, 1 ਇਸਵਰ ਨਗਰ, 4 ਲੋਕ ਸੋਮਾ ਕੰਪਨੀ, 1 ਅਨੰਦਪੁਰ ਕੂਲੀਆ, 2 ਸੁੰਦਰ ਨਗਰ ਪਠਾਨਕੋਟ,1 ਸਰਨਾ ਸਟੇਸ਼ਨ, 2 ਘਰਥੋਲੀ ਮੁਹੱਲਾ, 1 ਸੁਜਾਨਪੁਰ,2 ਇੰਦਰਾ ਕਲੋਨੀ ਅਤੇ 9 ਲੋਕ ਮਾਮੂਨ ਕੈਂਟ ਦੇ ਹਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …