Friday, September 20, 2024

ਪੰਚਾਇਤਾਂ ਦੇ ਸਹਿਯੋਗ ਸਦਕਾ ਪਿੰਡ ਤੁੰਗਾਂ ਤੇ ਕੁਲਾਰ ਖੁਰਦ ‘ਚ ਲਏ ਕੋਵਿਡ 19 ਦੇ 158 ਸੈਂਪਲ

ਲੌਂਗੋਵਾਲ, 22 ਅਗਸਤ (ਜਗਸੀਰ ਲੌਂਗੋਵਾਲ ) – ਸਿਵਲ ਸਰਜਨ ਡਾ. ਰਾਜ ਕੁਮਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਦੇ ਦਿਸ਼ਾ ਨਿਰਦੇਸ਼ ਹੇਠ ਕਮਿਊਨਟੀ ਹੈਲਥ ਸੈਂਟਰ ਲੌਂਗੋਵਾਲ ਵਲੋਂ `ਮਿਸ਼ਨ ਫਤਹਿ` ਤਹਿਤ ਗ੍ਰਾਮ ਪੰਚਾਇਤ ਤੁੰਗਾਂ, ਕੁਲਾਰ ਖੁਰਦ ਅਤੇ ਕਨੋਈ ਦੇ ਸਹਿਯੋਗ ਨਾਲ ਵਿਸ਼ੇਸ ਕੈਂਪ ‘ਚ ਕੋਵਿਡ-19 ਟੈਸਟ ਲਈ 158 ਸੈਂਪਲ ਲਏ ਗਏ।
                   ਸਿਹਤ ਵਿਭਾਗ ਦੀ ਟੀਮ ਨੂੰ ਸਰਪੰਚ ਸ਼੍ਰੀਮਤੀ ਗੁਰਦੀਪ ਕੌਰ ਗ੍ਰਾਮ ਪੰਚਾਇਤ ਤੁੰਗਾਂ, ਸਰਪੰਚ ਦਲਬਾਰਾ ਸਿੰਘ ਗ੍ਰਾਮ ਪੰਚਾਇਤ ਕੁਲਾਰ ਖੁਰਦ ਅਤੇ ਸਰਪੰਚ ਸ਼੍ਰੀਮਤੀ ਹਰਦੀਪ ਕੌਰ ਗ੍ਰਾਮ ਪੰਚਾਇਤ ਕਨੋਈ ਸਮੇਤ ਸਮੂਹ ਪਿੰਡ ਨਿਵਾਸੀਆਂ ਵਲੋਂ ਇਸ ਸੈਂਪਲਿੰਗ ਨੂੰ ਭਰਵਾਂ ਹੁੰਗਾਰਾ ਮਿਲਿਆ।ਤੁੰਗਾਂ ਦੇ ਕੈਂਪ ਦੌਰਾਨ 64 ਅਤੇ ਕੁਲਾਰ ਖੁਰਦ ਵਿਖੇ 94 ਵਿਅਕਤੀਆਂ ਨੇ ਸੈਂਪਲ ਦਿੱਤੇ।
                   ਬਲਾਕ ਐਜੂਕੇਟਰ ਯਾਦਵਿੰਦਰ ਨੇ ਦੱਸਿਆ ਕਿ ਕਰੋਨਾ ਕੇਸ ਤੇਜੀ ਨਾਲ ਵਧ ਰਹੇ ਹਨ ਅਤੇ ਇਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦਾ ਕੋਵਿਡ-19 ਸੈਂਪਲਿੰਗ ਲਈ ਅੱਗੇ ਆਉਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
                  ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਦੇ ਫੀਲਡ ਸਟਾਫ਼ ਵਲੋਂ ਪੰਚਾਇਤਾਂ ਨਾਲ ਸੰਪਰਕ ਕਰਕੇ ਗਰਭਵਤੀ ਔਰਤਾਂ, ਹਾਈ ਰਿਸਕ ਵਿਅਕਤੀਆਂ, ਦੁਕਾਨਦਾਰਾਂ, ਆਰ.ਐਮ.ਪੀ ਅਤੇ ਦੋਧੀਆਂ ਨੂੰ ਟੈਸਟ ਕਰਾਉਣ ਲਈ ਉਤਸ਼ਾਹਿਤ ਕਰਕੇ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾਏ ਜਾ ਰਹੇ ਹਨ।
                   ਸੀ.ਐਚ.ਓ ਵੀਰਪਾਲ ਕੌਰ ਅਤੇ ਹੈਲਥ ਵਰਕਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ।ਇਸ ਮੌਕੇ ਡਾ. ਨਿਹਾਰਿਕਾ, ਐਸ.ਆਈ ਗੁਰਵਿੰਦਰ ਸਿੰਘ, ਸੀ.ਐਚ.ਓ ਸੁਖਜੀਤ ਕੌਰ, ਹੈਲਥ ਵਰਕਰ ਪ੍ਰਦੀਪ ਸਿੰਘ, ਹੈਲਥ ਵਰਕਰ ਅਮਨਦੀਪ ਕੌਰ ਅਤੇ ਰਾਜਪਾਲ ਕੌਰ ਸਮੇਤ ਸਮੂਹ ਆਸ਼ਾ ਵਰਕਰ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …