Saturday, July 5, 2025
Breaking News

ਕੋਵਿਡ ਦੇ ਮੱਦੇਨਜ਼ਰ ਐਮ.ਐਡ ਅਤੇ ਹੋਰ ਕੋਰਸਾਂ ਦੀਆਂ ਦਾਖਲਾ ਤਰੀਕਾਂ ਵਿੱਚ ਵਾਧਾ

ਅੰਮ੍ਰਿਤਸਰ, 29 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਅਤੇ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਵਿਚ ਐਮ.ਐਡ ਕੋਰਸ ਵਿਚ ਦਾਖਲੇ ਦੀਆਂ ਤਰੀਕਾਂ 10 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ।ਦੂਜੀ ਕਾਉਂਸਲਿੰਗ 11 ਸਤੰਬਰਨੂੰ ਯੂਨੀਵਰਸਿਟੀ ਵਿਖੇ ਹੋਵੇਗੀ।ਦਾਖਲੇ ਯੂਨੀਵਰਸਿਟੀ ਦੇ ਦਾਖਲਾ ਪੋਰਟਲ ਰਾਹੀਂ ਕੀਤੇ ਜਾ ਰਹੇ ਹਨ।
                ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ ਨੇ ਕੋਵਿਡ ਦੇ ਦੌਰ ਵਿਚ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਇਸ ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ।ਸਾਰੇ ਯੋਗ ਉਮੀਦਵਾਰ ਯੂਨੀਵਰਸਿਟੀ ਪੋਰਟਲ ‘ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।ਅਰਲੀ ਚਾਈਲਡਹੁਡ ਕੇਅਰ ਐਂਡ ਐਜੂਕੇਸ਼ਨ (ਈ.ਸੀ.ਸੀ.ਈ) ਵਿੱਚ ਐਮ.ਏ ਐਜੂਕੇਸ਼ਨ, ਡਿਪਲੋਮਾ ਅਤੇ ਸਰਟੀਫਿਕੇਟ ਕੋਰਸਾਂ ਵਿਚ ਦਾਖਲੇ ਦੀਆਂ ਤਰੀਕਾਂ ਨੂੰ ਵੀ ਬਿਨਾਂ ਲੇਟ ਫੀਸ ਦੇ 5 ਅਕਤੂਬਰ 2020 ਤੱਕ ਵਧਾ ਦਿੱਤਾ ਗਿਆ ਹੈ ਅਤੇ 5000 ਦੀ ਲੇਟ ਫੀਸ ਨਾਲ 20 ਅਕਤੂਬਰ ਤੱਕ ਵਾਧਾ ਕੀਤਾ ਗਿਆ ਹੈ। ਈ.ਸੀ.ਸੀ.ਈ ਵਿਚ ਡਿਪਲੋਮਾ ਕੋਰਸ ਅਤੇ ਐਮ.ਏ ਐਜੂਕੇਸ਼ਨ ਅਤੇ ਈ.ਸੀ.ਸੀ.ਈ ਵਿਚ ਸਰਟੀਫਿਕੇਟ ਕੋਰਸ ਦਾਖਲੇ ਦੀਆਂ ਤਰੀਕਾਂ ਵੀ 5 ਅਕਤੂਬਰ 2020 ਤਕ ਵਧਾ ਦਿੱਤੀਆਂ ਗਈਆਂ ਹਨ ਅਤੇ 5000 ਲੇਟ ਫੀਸ ਨਾਲ ਵਾਧਾ 20 ਅਕਤੂਬਰ ਤੱਕ ਕੀਤਾ ਗਿਆ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …