ਅੰਮ੍ਰਿਤਸਰ, 9 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਾਸਤੇ ਇਹ ਇਕ ਬੜੇ ਮਾਣ ਦੀ ਗੱਲ ਹੈ ਕਿ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਅਧੀਨ ਮਹਾਤਮਾ ਗਾਂਧੀ ਨੈਸ਼ਨਲ ਕੌਂਸਲ ਆਫ਼ ਰੂਰਲ ਐਜੂਕੇਸ਼ਨ ਵਲੋਂ ਕਾਲਜ ਨੂੰ ਸੋਸ਼ਲ ਅੰਟਰਪੋਨਿਉਰਸ਼ਿਪ ਸਵੱਛਤਾ ਅਤੇ ਰੂਰਲ ਐਂਗਜਮੈਂਟ (SES-REC) ਇੰਸਟੀਚਿਊਸ਼ਨ ਵਲੋਂ ਮਾਨਤਾ ਦਿੱਤੀ ਗਈ ਹੈ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਮਹਿਲ ਸਿੰਘ ਨੇ ਸਮੂਹ ਸਟਾਫ਼ ਨੂੰ ਇਸ ਉਪਲੱਬਧੀ ’ਤੇ ਵਧਾਈ ਦਿੰਦਿਆਂ ਸਬੰਧਿਤ ਟੀਚਿਆਂ ਨੂੰ ਪੂਰਾ ਕਰਨ ’ਚ ਆਪਣੀ ਦ੍ਰਿੜਤਾ ਪ੍ਰਗਟਾਈ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਇਕ ਸਰਟੀਫਿਕੇਟ, ਕੌਂਸਲ ਦੇ ਚੇਅਰਮੈਨ ਡਾ. ਡਬਲਿਊ.ਜੀ ਪ੍ਰਸੰਨਾ ਕੁਮਾਰ ਵਲੋਂ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਇਹ ਮਾਨਤਾ ਕਾਲਜ ਵਲੋਂ ਸਵੱਛਤਾ, ਸਮਾਜਿਕ ਕਰਤੱਵ ਅਤੇ ਵਾਤਾਵਰਣ ਦੇ ਸਾਂਭ ਸੰਭਾਲ ਦੇ ਮਾਪਦੰਡਾਂ ਨੂੰ ਅਪਨਾਉਣ ਲਈ ਦਿੱਤੀ ਗਈ ਹੈ।ਕਾਲਜ ਨੂੰ ਸਿੱਖਿਆ ਮੰਤਰਾਲੇ ਵਲੋਂ ਸਵੱਛ ਕਾਲਜ ਦੀ ਮਾਨਤਾ ਵੀ ਪ੍ਰਦਾਨ ਕੀਤੀ ਗਈ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਸਿੱਖਿਆ ਮੰਤਰਾਲੇ ਵਲੋਂ ਪ੍ਰਾਪਤ ਪੱਤਰ ਅਨੁਸਾਰ ਕਾਲਜ ਨੇ SES-REC ਅਧੀਨ ਐਕਸ਼ਨ ਖ਼ਾਕਾ ਤਿਆਰ ਕੀਤਾ ਹੈ ਅਤੇ ਇਸ ਸਬੰਧੀ ਸੈਨੀਟੇਸ਼ਨ, ਹਾਈਜੀਨ, ਵੇਸਟ ਮੈਨਜ਼ਮਂੈਟ, ਉਰਜਾ ਸੰਭਾਲ ਅਤੇ ਵਾਤਾਵਰਣ ਸਬੰਧੀ ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਕੰਮ ਕੀਤਾ ਜਾਵੇਗਾ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …