Wednesday, July 16, 2025
Breaking News

ਯੂਨੀਵਰਸਿਟੀ ਦੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਸ਼ੁਰੂ

ਭਾਰਤੀ ਉਚੇਰੀ ਸਿਖਿਆ ਨੂੰ ਵਿਸ਼ਵ ਪੱਧਰ `ਤੇ ਪੁਚਾਉਣ ਲਈ ਆਪਸੀ ਰਿਸ਼ਤਿਆਂ ‘ਚ ਮਜਬੂਤੀ ਜਰੂਰੀ – ਪਦਮਸ਼ੀ੍ ਪ੍ਰੋ. ਯਾਦਵ
ਅੰਮ੍ਰਿਤਸਰ, 11 ਸਤੰਬਰ (ਖੁਰਮਣੀਆਂ) – ਇੰਸਟੀਚਿਉਟ ਆਫ ਕੈਮੀਕਲ ਟੈਕਨਾਲੌਜੀ, ਮੁੰਬਈ ਤੋਂ ਪਦਮਸ਼੍ਰੀ ਪ੍ਰੋ. ਜੀ.ਡੀ ਯਾਦਵ ਨੇ ਕਿਹਾ ਹੈ ਕਿ ਭਾਰਤੀ ਉਚੇਰੀ ਸਿਖਿਆ ਨੂੰ ਵਿਸ਼ਵ ਪੱਧਰ `ਤੇ ਪੁਚਾਉਣ ਲਈ ਜਰੂਰੀ ਹੈ ਕਿ ਅਧਿਆਪਕਾਂ, ਖੋਜ ਕਰਤਾਵਾਂ ਦੇ ਨਾਲ ਨਾਲ ਨੀਤੀ ਘਾੜਿਆਂ, ਉਦਯੋਗ ਤੇ ਅਕਾਦਮਿਕ ਖੇਤਰ ਵਿਚ ਆਪਸੀ ਸੰਪਰਕ ਨੂੰ ਮਜ਼ਬੂਤ ਕਰਕੇ ਅੱਗੇ ਵਧਾਇਆ ਜਾ ਸਕਦਾ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਜੀਸੀ-ਮਨੂੱਖੀ ਸਰੋਤ ਤੇ ਵਿਕਾਸ ਕੇਂਦਰ ਵੱਲੋਂ ਫੈਕਲਟੀ ਮੈਂਬਰਾਂ ਦੇ ਪਹਿਲੇ ਆਨਲਾਈਨ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਦੇ ਪਹਿਲੇ ਅਕਾਦਮਿਕ ਸੈਸ਼ਨ ਮੌਕੇ ਸੰਬੋਧਨ ਕਰ ਰਹੇ ਸਨ।ਉਨ੍ਹਾਂ ਨੇ “ਭਾਰਤੀ ਪ੍ਰਸੰਗ ਵਿਚ ਉੱਚ ਸਿੱਖਿਆ ਦੇ ਵਿਸ਼ਵ ਪੱਧਰੀ ਸੰਸਥਾਵਾਂ ਬਣਾਉਣ: ਖੁਦਮੁਖਤਿਆਰੀ, ਖੋਜ, ਨਵੀਨਤਾ ਅਤੇ ਪ੍ਰੇਰਕ ਲੀਡਰਸ਼ਿਪ ਵਿਸ਼ੇ `ਤੇ ਆਨਲਾਈਨ ਭਾਸ਼ਣ ਦਿੱਤਾ।28 ਦਿਨ ਚੱਲਣ ਵਾਲਾ ਇਹ ਪ੍ਰੋਗਰਾਮ ਯੂ.ਜੀ.ਸੀ ਦੁਆਰਾ ਗੁਰੁ ਦਕਸ਼ਟਾ ਦਿਸ਼ਾ ਨਿਰਦੇਸ਼ਾ ਹੇਠ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ।
                 ਇਸ ਤੋਂ ਪਹਿਲਾਂ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਕਰਦਿਆਂ ਕਿਹਾ ਕਿ ਅਧਿਆਪਨ ਇੱਕ ਉੱਤਮ ਕਿੱਤਾ ਹੈ ਜਿਸ ਨੇ ਸਮਾਜ ਨੂੰ ਨਵੀਂ ਦਿਸ਼ਾ ਅਤੇ ਦੇਸ਼ ਨੂੰ ਤਰੱਕੀਆਂ ਵੱਲ ਲੈ ਕੇ ਜਾਣਾ ਹੁੰਦਾ ਹੈ।ਉਨ੍ਹਾਂ ਮਹਾਨ ਵਿਗਿਆਨੀਆਂ ਦੇ ਜੀਵਨਾਂ ਅਤੇ ਉਨ੍ਹਾਂ ਦੀਆਂ ਉਪਲਬਧੀਆਂ `ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਿੰਨਾ ਚਿਰ ਤਕ ਅਧਿਆਪਕਾਂ ਦੇ ਵਿੱਚ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਦੇ ਲਈ ਉਤਮ ਸੋਚ ਅਤੇ ਖੁੱਲ੍ਹ ਦਿਲੀ ਦਾ ਸੁਭਾਅ ਨਹੀਂ ਹੋਵੇਗਾ ਓਨਾ ਚਿਰ ਤੱਕ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਹੋਰ ਮਜਬੂਤ ਕਰਨ `ਤੇ ਜ਼ੋਰ ਦਿੰਦਿਆਂ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਹੀ ਦੇਸ਼ ਅਤੇ ਸਮਾਜ ਨੂੰ ਦਰਪੇਸ਼ ਸਮੱਸਿਆਵਾਂ `ਚੋਂ ਉਭਾਰਨ ਦੀ ਸਮਰੱਥਾ ਰਖਦੇ ਹਨ।
                 ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿੱਗ ਨੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਿਆਂ ਅਧਿਆਪਕਾਂ ਦਾ ਸਵਾਗਤ ਕੀਤਾ।ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਆਨਲਾਈਨ ਸ਼ਾਰਟ ਟਰਮ ਕੋਰਸ ਬਾਰੇ ਚਾਨਣਾ ਪਾਇਆ।ਇਸ ਵਿਚ ਛੱਤੀਸਗੜ੍ਹ, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਸਿੱਕਮ, ਤ੍ਰਿਪੁਰਾ, ਪੱਛਮੀ ਬੰਗਾਲ ਸਣੇ ਹੋਰਨਾਂ ਰਾਜਾਂ ਤੋਂ ਅਧਿਆਪਕ ਭਾਗ ਲੈ ਰਹੇ ਹਨ।ਕੋਰਸ ਕੋ-ਕੋਆਰਡੀਨੇਟਰ ਡਾ. ਪਵਲੀਨ ਸੋਨੀ ਨੇ ਮਹਿਮਾਨਾਂ ਅਤੇ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਲਈ ਇਹ ਕੋਰਸ ਲਾਭਦਾਇਕ ਸਿੱਧ ਹੋਣ ਵਾਲਾ ਹੈ।ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਫੈਕਲਟੀ ਮੈਂਬਰਾਂ ਨੂੰ ਵਿਦਿਆਰਥੀਆਂ ਨੂੰ ਉਤਸ਼ਹਿਤ ਕਰਨ ਲਈ ਸਖਤ ਮਿਹਨਤ ਕਰਨ ਲਈ ਪ੍ਰੇਰਿਆ ਹੈ ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਦੇ ਯੋਗ ਬਣਾਇਆ ਜਾ ਸਕੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …