Sunday, July 27, 2025
Breaking News

ਕਿਸਾਨਾਂ ਦੇ ਹੱਕ ‘ਚ ਪ੍ਰਦਰਸ਼ਨ ਵਿੱਚ ਸਾਥੀਆਂ ਸਮੇਤ ਪੁੱਜੇ ਅਕਾਲੀ ਆਗੂ ਇੰਦਰਜੀਤ ਪੰਡੋਰੀ

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਦੇ ਹੱਕ ਵਿੱਚ ਕੀਤੇ ਗਏ ਪੰਜਾਬ ਬੰਦ ਦੌਰਾਨ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ‘ਚ ਵੱਲਾ ਬਾਈਪਾਸ ਚੌਕ ਸਥਿਤ ਗੋਲਡਨ ਗੇਟ ਵਿਖੇ ਅਕਾਲੀ ਦਲ ਦੇ ਪ੍ਰਦਰਸ਼ਨ ਵਿੱਚ ਵਿਧਾਨ ਸਭਾ ਹਲਕਾ ਦੱਖਣੀ ਤੋਂ ਇੰਦਰਜੀਤ ਸਿੰਘ ਪੰਡੋਰੀ ਆਪਣੇ ਸਾਥੀਆਂ ਸਮੇਤ ਸ਼ਾਮਲ ਹੋਏ।ਉਨਾਂ ਦੇ ਨਾਲ ਬਲਬੀਰ ਸਿੰਘ ਆਲੋਵਾਲ, ਸੁਰਜੀਤ ਸਿੰਘ ਕੰਡਾ, ਜੀਵਨ ਸਿੰਘ ਜੇ.ਈ, ਸੁਬੇਗ ਸਿੰਘ ਨਿੱਜ਼ਰ, ਰਣਜੀਤ ਸਿੰਘ ਤਰਨਤਾਰਨੀ, ਕਿਰਪਾਲ ਸਿੰਘ ਬੱਬਰ, ਸ਼੍ਰੋਮਣੀ ਅਕਾਲੀ ਦਲ ਆਈ.ਟੀ ਵਿੰਗ ਤੋਂ ਪ੍ਰਭ ਪੰਡੋਰੀ, ਸਤਨਾਮ ਸਿੰਘ, ਨੱਥਾ ਸਿੰਘ, ਕੁਲਦੀਪ ਸਿੰਘ ਮੋਮਦੂ, ਜਸਵੰਤ ਸਿੰਘ ਲਾਡੀ, ਗੁਰਦਿਆਲ ਸਿੰਘ ਭੁੱਲਰ, ਅਮਰਪ੍ਰੀਤ ਸਿੰਘ ਤੇ ਰਾਜਨ ਆਦਿ  ਮੌਜ਼ੁਦ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …