Thursday, July 3, 2025
Breaking News

ਮੇਅਰ ਅਤੇ ਨਿਗਮ ਕਮਿਸ਼ਨਰ ਨੇ ਵੱਖ-ਵੱਖ ਵਾਰਡਾਂ ‘ਚ ਸਫਾਈ ਵਿਵਸਥਾ ਦੇ ਪ੍ਰਬੰਧਾਂ ਦੀ ਕੀਤੀ ਸਮੀਖਿਆ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਂਦਰੀ ਦੀ ਵਾਰਡ ਨੰ: 48, 49, 60 ਅਤੇ ਹਲਕਾ ਦੱਖਣੀ ਦੀਆਂ ਵਾਰਡਾਂ 62 ਤੇ 64 ਵਿਖੇ ਸਫਾਈ ਵਿਵਸਥਾ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ।ਇਸ ਦੌਰਾਨ ਕੌਂਸਲਰ ਵਿਕਾਸ ਸੋਨੀ, ਕੌਂਸਲਰ ਮਹੇਸ਼ ਖੰਨਾ, ਕੌਂਸਲਰ ਅਸ਼ਵਨੀ ਕਾਲੇਸ਼ਾਹ, ਕੌਂਸਲਰ ਜਗਦੀਪ ਸਿੰਘ ਨਰੂਲਾ, ਸੁਨੀਲ ਕੌਂਟੀ, ਇਕਬਾਲ ਸ਼ੈਰੀ, ਦੀਪਕ ਰਾਜੂ, ਓ.ਐਸ.ਡੀ ਰਵਿੰਦਰ ਰਾਜੂ ਆਦਿ ਦੇ ਨਾਲ ਮਿਲ ਕੇ ਉਕਤ ਵਾਰਡਾਂ ਵਿੱਚ ਪੈਂਦੇ ਇਲਾਕਿਆਂ ਦਾ ਮੁਆਇਨਾ ਕੀਤਾ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਸਫਾਈ ਦੇ ਪ੍ਰਬੰਧਾਂ ਨੂੰ ਚੁਸਤ-ਦਰੁਸਤ ਰੱਖਣ ਦੀਆਂ ਹਦਾਇਤਾਂ ਕੀਤੀਆਂ।
                ਮੇਅਰ ਕਰਮਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਪਵਿੱਤਰ ਸ਼ਹਿਰ ਹੈ।ਜਿਥੇ ਦੀ ਸੇਵਾ ਅਤੇ ਸਾਫ ਸਫਾਈ ਦੀ ਜਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਹੈ।ਪਰ ਨਿਰਾਸ਼ਾ ਉਦੋਂ ਹੁੰਦੀ ਹੈ ਜਦੋਂ ਸ਼ਹਿਰ ਦਾ ਨਾਮ ਗੰਦੇ ਸ਼ਹਿਰਾਂ ਦੀ ਗਿਣਤੀ ਵਿੱਚ ਆਉਂਦਾ ਹੈ।ਉਹਨਾਂ ਕਿਹਾ ਕਿ ਸ਼ਹਿਰ ਦੇ ਚੁਣੇ ਹੋਏ ਸਾਰੇ ਕੌਂਸਲਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਸ਼ਹਿਰ ਦੀ ਸਫਾਈ ਦਰੁਸਤ ਰੱਖਣ ਦਾ ਪ੍ਰਣ ਲਿਆ ਹੈ।ਜਿਸ ਵਾਸਤੇ ਹਰੇਕ ਸ਼ਹਿਰ ਵਾਸੀ ਦੇ ਸਹਿਯੋਗ ਦੀ ਲੋੜ ਹੈ।ਨਗਰ ਨਿਗਮ ਵਲੋਂ ਸਫਾਈ ‘ਚ ਅੱਵਲ ਆਉਣ ਵਾਲੀ ਵਾਰਡ ਨੂੰ ਇਨਾਮ ਵਜੋਂ ਵਿਕਾਸ ਫੰਡ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ।ਉਹਨਾਂ ਕਿਹਾ ਉਹ ਆਸ ਕਰਦੇ ਹਨ ਕਿ ਸਵੱਛ ਸਰਵੇਖਣ 2021 ਦੌਰਾਨ ਸਾਰੇ ਸ਼ਹਿਰ ਵਾਸੀ ਅੰਮ੍ਰਿਤਸਰ ਨੂੰ ਦੇਸ਼ ਵਿੱਚ ਅੱਵਲ ਦਰਜ਼ੇ ‘ਤੇ ਲਿਆਉਣ ‘ਚ ਹਰ ਸੰਭਵ ਉਪਰਾਲਾ ਕਰਨਗੇ।ਜਿਸ ਵਾਸਤੇ ਸਾਡਾ ਸਾਰਿਆਂ ਦਾ ਜਾਗਰੂਕ ਹੋਣਾ ਜਰੂਰੀ ਹੈ।ਇਸ ਸਮੇਂ ਮੌਜ਼ੂਦ ਸ਼ਹਿਰੀਆਂ ਵਲੋਂ ਹੱਥ ਖੜੇ ਕਰਕੇ ਨਗਰ ਨਿਗਮ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ।
                        ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਘਰਾਂ ਦਾ ਕੂੜਾ ਇਧਰ ਉਧਰ ਸੁੱਟਣ ਦੀ ਬਜ਼ਾਏ ਡਸਟਬਿਨਾਂ ਵਿੱਚ ਪਾਉਣ।ਜਿਨਾਂ ਨੂੰ ਕੰਪਨੀ ਦੀਆਂ ਗੱਡੀਆਂ ਲੈ ਕੇ ਜਾਣਗੀਆਂ।ਉਨਾਂ ਕਿਹਾ ਕਿ ਘਰਾਂ ਦੇ ਬਾਹਰ ਕੁੜਾ ਸੁੱਟਣ ਵਾਲਿਆਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ।
ਇਸ ਮੌਕੇ ਤੇ ਡਾ: ਯੋਗੇਸ਼ ਅਰੋੜਾ ਸਿਹਤ ਅਫਸਰ, ਡਾ: ਅਜੈ ਕੰਵਰ ਸਿਹਤ ਅਫਸਰ, ਚੀਫ ਸੈਨਟਰੀ ਇੰਸਪੈਕਟਰ, ਇਲਾਕਾ ਸੈਨੇਟਰੀ ਇੰਸਪੈਕਟਰ ਅਤੇ ਸੈਨੀਟੇਸ਼ਨ ਸਟਾਫ ਅਤੇ ਭਾਰੀ ਗਿਣਤੀ ‘ਚ ਇਲਾਕਾ ਨਿਵਾਸੀ ਮੌਜ਼ੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …