ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪਿੰਡ ਪੰਡੋਰੀ ਵੜੇਚ ਮਜੀਠਾ ਰੋਡ ਵਿਖੇ ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ ਹਰ ਸਾਲ ਦੀ ਤਰਾ ਇਸ ਸਾਲ ਵੀ ਸਤਿਗੁਰੂ ਗਿਆਨ ਨਾਥ ਜੀ ਤੇ ਸਤਿਗੁਰੁ ਆਤਮਾ ਨਾਥ ਜੀ ਦੇ ਆਸ਼ੀਰਵਾਦ ਦੇ ਨਾਲ 10ਵਾ ਸਾਲਾਨਾ ਮੇਲਾ ਕਰਵਾਇਆ ਗਿਆ ਇਸ ਮੋਕੇ ਤੇ ਸ਼੍ਰੀ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਿਕ ਬਾਬਾ ਸੁਕਰ ਨਾਥ ਜੀ ਉਚੇਚੇ ਤੋਰ ਤੇ ਸ਼ਾਮਿਲ ਹੋਏ ਮੇਲੇ ਦੇ ਮੁਖ ਸੇਵਾਦਾਰ ਬਾਬਾ ਬ੍ਖ੍ਸੀਸ਼ ਨਾਥ ਜੀ ਨੇ ਆਏ ਹੋਏ ਮੇਹਮਾਨਾ ਨੂੰ ਗੁਰੂ ਜੀ ਦਾ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ !
ਮੇਲੇ ਦੇ ਮੁਖ ਸੇਵਾਦਾਰ ਬਾਬਾ ਬ੍ਖ੍ਸੀਸ਼ ਨਾਥ ਜੀ ਨੇ ਮੇਲੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕੇ ਹਰ ਸਾਲ ਦੀ ਤਰਾ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਪਿੰਡ ਪੰਡੋਰੀ ਵੜੇਚ ਮਜੀਠਾ ਰੋਡ ਵਿਖੇ ਸ਼ਿਵ ਪੂਰੀ ਸਮਸ਼ਾਨ ਘਾਟ ਵਿਖੇ ਮੇਲਾ ਮਨਾਇਆ ਜਾ ਰਿਹਾ ਹੈ ਸਤਿਗੁਰੁ ਗੁਰੂ ਗਿਆਨ ਨਾਥ ਵਾਲਮੀਕ ਧਰਮ ਸਮਾਜ ਪੰਜਾਬ ਦੇ ਪ੍ਰਚਾਰਿਕ ਬਾਬਾ ਸੁਕਰ ਨਾਥ ਜੀ ਮੇਲੇ ਦੀ ਸੋਭਾ ਵਧਉਣ ਦੇ ਲਈ ਮੇਲੇ ਵਿਚ ਸ਼ਾਮਿਲ ਹੋਏ ਹਨ ! ਬਾਬਾ ਬਖ੍ਸੀਸ਼ ਨਾਥ ਜੀ ਨੇ ਕਿਹਾ ਕੇ ਇਸ ਮੇਲੇ ਦੇ ਦੁਰਾਨ ਅੰਮ੍ਰਿਤਸਰ ਦੇ ਮਸ਼ਹੂਰ ਕਵਾਲ ਆਪਣਾ ਕਲਾਮ ਦੇ ਨਾਲ ਸੰਗਤਾ ਨੂੰ ਮੋਹਿਤ ਕਰਦੇ ਹਨ ਤੇ ਸਾਰੀ ਰਾਤ ਮਹਾਮਾਈ ਦਾ ਜਾਗਰਣ ਹੁੰਦਾ ਹੈ!
ਇਸ ਮੋਕੇ ਤੇ ਮਨੋਜ ਭੱਟੀ ਅਧਿਕਾਰੀ ਮੇਨ੍ਜ੍ਮੇੰਟ ਬੋਰਡ ਪੰਜਾਬ, ਜਿਲਾ ਮੀਤ ਪ੍ਰਧਾਨ ਅਮਰਜੀਤ ਕੌਰ , ਗੁਰਮੀਤ ਕੌਰ , ਜਿਲਾ ਸੱਕਤਰ ਅਮਰਜੀਤ ਭੋਲੀ , ਬ੍ਲਾਕ ਪ੍ਰਧਾਨ ਸੇਵਾ ਸਿੰਘ ਨੋਸ਼ਿਹਰਾ , ਦਿਲਬਾਗ ਸਿੰਘ ,ਰੋਸ਼ਨ ਸਿੰਘ, ਲਖਵਿੰਦਰ ਸਿੰਘ , ਸਰਦੂਲ ਸਿੰਘ , ਮੇਜਰ ਸਿੰਘ, ਜਾਗੀਰ ਸਿੰਘ , ਗੋਪੀ, ਬਾਓ ਸ਼ਿਵ ਕੁਮਾਰ , ਅਮਨਦੀਪ ਸਿੰਘ ਫੋਜੀ, ਪਰਵੀਨ ਕੁਮਾਰ , ਦਿਲਬਾਗ ਨਾਥ ਜੀ , ਮਲਕੀਤ ਨਾਥ ਸੇਵਦਾਰ ਪੰਡੋਰੀ ਵੀ ਮਜੂਦ ਸਨ !