Saturday, September 21, 2024

11 ਤੋਂ 14 ਨਵੰਬਰ ਤੱਕ ਪਠਾਨਕੋਟ ‘ਚ ਲਗਾਇਆ ਜਾਵੇਗਾ ਦੀਵਾਲੀ ਮੇਲਾ 2020

ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸਮਾਨ ਵੇਚਣ ਲਈ ਲਗਾਏ ਜਾਣਗੇ ਸਟਾਲ

ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸਾਸ਼ਨ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਤੋਂ 14 ਨਵੰਬਰ ਤੱਕ ਦੀਵਾਲੀ ਮੇਲਾ-2020 ਲਗਾਇਆ ਜਾ ਰਿਹਾ ਹੈ।ਐਸ.ਡੀ.ਐਮ ਪਠਾਨਕੋਟ ਸਿਮਰਨਜੀਤ ਸਿੰਘ ਢਿੱਲੋਂ ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਇੱਕ ਮੀਟਿੱਗ ਦੋਰਾਨ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਏ ਜਾ ਰਹੇ ਇਸ ਦੀਵਾਲੀ ਮੇਲੇ ਵਿੱਚ ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ ਪਠਾਨਕੋਟ ਵੱਲੋਂ 14 ਸਟਾਲ ਸੈਲਫ ਹੈਲਪ ਗਰੁਪਾਂ ਵੱਲੋਂ ਲਗਾਏ ਜਾਣਗੇ।ਇਸ ਤੋਂ ਇਲਾਵਾ ਵਣ ਵਿਭਾਗ ਵੱਲੋਂ 3 ਸਟਾਲ ਅਤੇ ਖੇਤੀ ਬਾੜੀ ਵਿਭਾਗ ਵੱਲੋਂ 1 ਸਟਾਲ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਮੇਲੇ ਦੋਰਾਨ ਜਿਲ੍ਹੇ ‘ਚ ਚੱਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ, ਸ਼ਹਿਦ, ਗੰਨੇ ਦਾ ਰਸ, ਮੋਮਬੱਤੀਆਂ, ਸਬਜ਼ੀਆਂ, ਫਲ, ਘਰ੍ਹਾਂ ਨੂੰ ਸਜਾਉਣ ਦਾ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਜਾਣਗੇ।ਉਨ੍ਹਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਵਿੱਚ ਪਹੁੰਚ ਕੇ ਘਰ੍ਹਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਦੀ ਖਰੀਦ ਕਰਨ ਅਤੇ ਮੇਲੇ ਦਾ ਅਨੰਦ ਮਾਨਣ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …