Saturday, September 21, 2024

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲ੍ਹਾ ਪੱਧਰੀ ਸਲੋਗਨ ਮੁਕਾਬਲੇ ਸੰਪਨ

ਪਠਾਨਕੋਟ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਪ੍ਰਤੀਯੋਗਿਤਾਵਾਂ ਵਿੱਚੋਂ ਜਿਲ੍ਹਾ ਪੱਧਰੀ ਸਲੋਗਨ ਮੁਕਾਬਲੇ ਸਫਲਤਾ ਪੂਰਵਕ ਸੰਪਨ ਹੋ ਗਏ ਹਨ।ਵਿਭਾਗ ਵਲੋਂ ਜਿਲ੍ਹਾ ਪੱਧਰ ਦੇ ਨਤੀਜੇ ਐਲਾਨ ਦਿੱਤੇ ਗਏ ਹਨ।ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਸਲੋਗਨ ਮੁਕਾਬਲਿਆਂ ਵਿੱਚ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
                ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਈ ਗਈ ਜਿਲ੍ਹਾ ਪੱਧਰੀ ਪ੍ਰਤੀਯੋਗਿਤਾ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੱਧਰ ਦੇ ਜੇਤੂ ਵਿਦਿਆਰਥੀ ਇਸ ਤੋਂ ਬਾਅਦ ਰਾਜ ਪੱਧਰ ‘ਤੇ ਸਲੋਗਨ ਮੁਕਾਬਲਿਆਂ ਵਿੱਚ ਭਾਗ ਲੈਣਗੇ।
                ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕੀ ਪ੍ਰਾਇਮਰੀ ਵਰਗ ਦੇ ਸਲੋਗਨ ਮੁਕਾਬਲਿਆਂ ਵਿੱਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਪੰਜੂਪੁਰ ਦੇ ਪੰਜਵੀਂ ਦੇ ਵਿਦਿਆਰਥੀ ਪ੍ਰਿੰਸ ਪੁੱਤਰ ਓਮ ਪ੍ਰਕਾਸ਼, ਬਲਾਕ ਪਠਾਨਕੋਟ-1 ਨੇ ਜਿਲ੍ਹਾ ਵਿਚੋਂ ਪਹਿਲਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਥਰਿਆਲ ਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਚੇਤਨਾ ਕੁਮਾਰੀ ਪੁੱਤਰੀ ਸੁਰੇਸ਼ ਕੁਮਾਰ, ਬਲਾਕ ਧਾਰ-2 ਨੇ ਜਿਲ੍ਹਾ ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਭੂਰ ਦੀ ਪੰਜਵੀਂ ਦੀ ਵਿਦਿਆਰਥਣ ਅਮਰਪਾਲੀ ਪੁੱਤਰੀ ਸੰਤੋਸ਼ ਬਲਾਕ ਪਠਾਨਕੋਟ-3 ਨੇ ਜਿਲ੍ਹਾ ਵਿੱਚੋਂ ਤੀਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਤਲਵਾੜਾ ਜੱਟਾਂ ਦੇ ਵਿਦਿਆਰਥੀ ਅਰਵਿੰਦ ਪੁੱਤਰ ਸੁਰਜੀਤ ਸਿੰਘ ਪਠਾਨਕੋਟ-3 ਨੇ ਜਿਲ੍ਹੇ ਵਿਚੋਂ ਚੌਥਾ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਦੀ ਪੰਜਵੀਂ ਦੀ ਵਿਦਿਆਰਥਣ ਸੁਨੇਹਾ ਪੁੱਤਰੀ ਰਾਕੇਸ਼ ਬਲਾਕ ਧਾਰ-2 ਨੇ ਜਿਲੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
                   ਜਦਕਿ ਮਿਡਲ ਵਰਗ ਦੇ ਵਿਸੇਸ ਲੋੜਾਂ ਵਾਲੇ ਵਰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਅਠਵੀਂ ਦੀ ਵਿਦਿਆਰਥਣ ਆਵੰਸਿਕਾ ਪੁੱਤਰੀ ਸੁਭਾਸ ਚੰਦਰ ਬਲਾਕ ਪਠਾਨਕੋਟ-3 ਨੇ ਜਿਲ੍ਹਾ ਵਿਚੋਂ ਪਹਿਲਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਮਹਿਰ ਦੇ ਸਤਵੀਂ ਦੇ ਵਿਦਿਆਰਥੀ ਸਹਿਜਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ, ਬਲਾਕ ਪਠਾਨਕੋਟ-2 ਨੇ ਜਿਲੇ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਵਿਸ਼ੇਸ਼ ਲੋੜਾਂ ਵਾਲੇ ਸੈਕੰਡਰੀ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ ਦੀ ਗਿਆਰਵੀਂ ਦੀ ਵਿਦਿਆਰਥਣ ਨੇਹਾ ਪੁੱਤਰੀ ਸੁਰਿੰਦਰ ਸਿੰਘ ਬਲਾਕ ਪਠਾਨਕੋਟ-3 ਨੇ ਜਿਲੇ ਵਿੱਚੋਂ ਪਹਿਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਆ ਦੇ ਦਸਵੀਂ ਦੇ ਵਿਦਿਆਰਥੀ ਦਵਿੰਦਰ ਕੁਮਾਰ ਪੁੱਤਰ ਸੀਤਲ ਕੁਮਾਰ ਬਲਾਕ ਪਠਾਨਕੋਟ-2 ਨੇ ਜਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
                ਮਿਡਲ ਵਰਗ ਦੇ ਜਨਰਲ ਪੇਂਟਿੰਗ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੇ ਅਠਵੀਂ ਦੇ ਵਿਦਿਆਰਥੀ ਨੀਰਜ ਕੁਮਾਰ ਪੁੱਤਰ ਰਾਕੇਸ਼ ਕੁਮਾਰ, ਬਲਾਕ ਪਠਾਨਕੋਟ-3 ਨੇ ਜਿਲੇ ਵਿੱਚੋਂ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮੂਨ ਦੇ ਸਤਵੀਂ ਦੇ ਵਿਦਿਆਰਥਣ ਹਰਸ ਪੁੱਤਰ ਜਰਨੈਲ ਸਿੰਘ ਬਲਾਕ ਪਠਾਨਕੋਟ-3 ਨੇ ਜਿਲ੍ਹਾ ਵਿੱਚੋਂ ਦੂਜਾ ਸਥਾਨ, ਸਰਕਾਰੀ ਮਿਡਲ ਸਕੂਲ ਦਰੰਗਕੋਠੀ ਦੀ ਅਠਵੀਂ ਦੀ ਵਿਦਿਆਰਥਣ ਨਿਹਾਰਿਕਾ ਪੁੱਤਰੀ ਗੁਰਦੇਵ ਸਿੰਘ ਬਲਾਕ ਧਾਰ-1 ਨੇ ਜਿਲ੍ਹਾ ਵਿੱਚੋਂ ਤੀਜਾ ਸਥਾਨ, ਸਰਕਾਰੀ ਮਿਡਲ ਸਕੂਲ ਮੁੱਠੀ ਦੇ ਅਠਵੀਂ ਦੇ ਵਿਦਿਆਰਥੀ ਦਲਜੀਤ ਰਸੋਤਰਾ ਪੁੱਤਰ ਪ੍ਰਬੋਧ ਲਾਲ, ਬਲਾਕ ਬਮਿਆਲ ਨੇ ਜਿਲ੍ਹੇ ਵਿੱਚੋਂ ਚੌਥਾ ਸਥਾਨ, ਸਰਕਾਰੀ ਹਾਈ ਸਕੂਲ ਨੋਮਲਾ ਦੇ ਸਤਵੀਂ ਦੇ ਵਿਦਿਆਰਥੀ ਗੁਰਵਿੰਦਰ ਭਗਤ ਪੁੱਤਰ ਦੇਸ ਰਾਜ ਬਲਾਕ ਪਠਾਨਕੋਟ-1 ਨੇ ਜਿਲ੍ਹਾ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
                ਇਸੇ ਤਰ੍ਹਾਂ ਸੈਕੰਡਰੀ ਵਰਗ ਦੇ ਸਲੋਗਨ ਮੁਕਾਬਲਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਜਾਨਪੁਰ ਮੁੰਡੇ ਦੇ ਬਾਰਵੀਂ ਦੇ ਵਿਦਿਆਰਥੀ ਹਿਤੇਸ ਪੁੱਤਰ ਰਵੀ ਕਾਂਤ, ਬਲਾਕ ਧਾਰ-2 ਨੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਹੈਬਤ ਪਿੰਡੀ ਦੀ ਦਸਵੀਂ ਦੀ ਵਿਦਿਆਰਥਣ ਹਰਸਿਕਾ ਰਕਵਾਲ ਪੁੱਤਰੀ ਰਮੇਸ ਚੰਦਰ, ਬਲਾਕ ਨਰੋਟ ਜੈਮਲ ਸਿੰਘ ਨੇ ਜਿਲ੍ਹਾ ਵਿੱਚੋਂ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਕਪੁਰ ਦੀ ਬਾਰਵੀਂ ਦੀ ਵਿਦਿਆਰਥਣ ਭਾਰਤੀ ਪੁੱਤਰੀ ਸ਼ਿਵ ਦਿਆਲ, ਬਲਾਕ ਪਠਾਨਕੋਟ-2 ਨੇ ਜਿਲ੍ਹਾ ਵਿੱਚੋਂ ਤੀਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਤਰਪੁਰ ਦੇ ਦਸਵੀਂ ਦੇ ਵਿਦਿਆਰਥੀ ਹੈਪੀ ਪੁੱਤਰ ਦਿਨੇਸ ਕੁਮਾਰ, ਬਲਾਕ ਪਠਾਨਕੋਟ-1 ਨੇ ਜਿਲ੍ਹਾ ਵਿੱਚੋਂ ਚੌਥਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਮਿਆਲ ਦੀ ਗਿਆਰਵੀਂ ਦੀ ਵਿਦਿਆਰਥਣ ਕਨਿਕਾ ਮਹਿਰਾ ਪੁੱਤਰੀ ਜੋਗਿੰਦਰ ਪਾਲ, ਬਲਾਕ ਬਮਿਆਲ ਨੇ ਜਿਲ੍ਹਾ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਹੈ।
ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਫਲਸਫੇ ਸੰਬੰਧੀ ਸਲੋਗਨ ਤਿਆਰ ਕਰਕੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
                  ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸਵਰ ਸਲਾਰੀਆ, ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ, ਵਿੱਦਿਅਕ ਮੁਕਾਬਲੇ ਨੋਡਲ ਅਫਸਰ (ਐਲੀ.) ਕੁਲਦੀਪ ਸਿੰਘ ਅਤੇ ਨੋਡਲ ਅਫਸਰ (ਸੈ.) ਡਾ. ਪਵਨ ਸੈਹਰਿਆ, ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਹਾਇਕ ਜਿਲ੍ਹਾ ਕੋਆਰਡੀਨੇਟਰ ਸਮਾਰਟ ਸਕੂਲ ਸੰਜੀਵ ਮਨੀ, ਡੀ.ਐਸ.ਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …