Friday, July 4, 2025
Breaking News

ਦਾਤਾ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

ਲ’ਖਾਂ ਸੰਗਤਾਂ ਵ’ਲੋਂ ਪਵਿ’ਤਰ ਸਰੋਵਰ ਵਿੱਚ ਕੀਤੇ ਇਸ਼ਨਾਨ, ਅਲੌਕਿਕ ਨਜ਼ਾਰਾ ਰਿਹਾ ਦੀਪਮਾਲਾ ਤੇ ਆਤਿਸ਼ਬਾਜੀ ਦਾ

 PPN24101417
ਅਮ੍ਰਿਤਸਰ, 24 ਅਕਤੂਬਰ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵ’ਲੋਂ ਮੀਰੀੁਪੀਰੀ ਦੇ ਮਾਲਕ ਦਾਤਾ ਬੰਦੀੁਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ੫੨ ਰਾਜਿਆਂ ਸਮੇਤ ਰਿਹਾਅ ਹੋਣ ਉਪਰੰਤ ‘ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਪਹੁੰਚਣ ਨੂੰ ਸਮਰਪਿਤ ਬੰਦੀੁਛੋੜ ਦਿਵਸ (ਦੀਵਾਲੀ) ੨੨ ਤੋਂ ੨੪ ਅਕਤੂਬਰ ਤੀਕ ਸ਼ਰਧਾੁਭਾਵਨਾ ਨਾਲ ਮਨਾਇਆ ਗਿਆ।ਲ’ਖਾਂ ਸੰਗਤਾਂ ਨੇ ਪਵਿ’ਤਰ ਸਰੋਵਰ ਵਿੱਚ ਇਸ਼ਨਾਨ ਕਰਕੇ ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।
ਇਸ ਮੌਕੇ ‘ਸਵਿੱਚਖੰਡ ਸ੍ਰੀ ਹਰਿਮੰਦਰ ਸਾਹਿਬ’ ਦੀ ਦਰਸ਼ਨੀ ਡਿਊੜੀ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਿ’ਖ ਕੌਮ ਦੇ ਨਾਮ ਸੰਦੇਸ਼ ਦਿੰਦਿਆਂ ਕਿਹਾ ਕਿ ਬੰਦੀ ਛੋੜ ਦਿਵਸ ਸਾਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੁੜਨ ਦਾ ਅਵਸਰ ਪ੍ਰਦਾਨ ਕਰਦਾ ਹੈ। ਕੌਮਾਂ ਆਪਣੇ ਵਿਰਸੇ ਦੇ ਬਲਬੂਤੇ ‘ਤੇ ਹੀ ਜਿਉਂਦੀਆਂ ਹਨ, ਨਵੀਆਂ ਪੈੜਾਂ ਸਿਰਜਦਿਆਂ ਨਿਸ਼ਾਨੇ ਮਿਥਦੀਆਂ ਹਨ ਅਤੇ ਨਵੀਆਂ ਮੰਜਿਲਾਂ ਤਹਿ ਕਰਦੀਆਂ ਹਨ।

ਥੋੜ੍ਹੇ ਸਮੇਂ ਵਿੱਚ ਹੀ ਸਿ’ਖ ਕੌਮ ਨੇ ਦੁਨੀਆਂ ਦੇ ਨਕਸ਼ੇ ਤੇ ਆਪਣੀ ਵੱਖਰੀ ਪਹਿਚਾਣ ਬਣਾਈ ਹੁੈ ਜਥੇ: ਗਿ: ਗੁਰਬਚਨ ਸਿੰਘ

          ਉਨ੍ਹਾਂ ਇਸ ਪਵਿੱਤਰ ਦਿਹਾੜੇ ਦੀ ਪੂਰੀ ਸਿੱਖ ਕੌਮ ਨੂੰ ਵਧਾਈ ਦੇਂਦਿਆਂ ਕਿਹਾ ਕਿ ਸਾਡੀ ਕੌਮ ਨੂੰ ਮਾਣ ਹੈ ਕਿ ਥੋੜੇ ਸਮੇਂ ਵਿਚ ਇਸ ਨੇ ਦੁਨੀਆਂ ਦੇ ਨਕਸ਼ੇ ਉਤੇ ਆਪਣੀ ਵੱਖਰੀ ਹੋਂਦ ਅਤੇ ਪਹਿਚਾਣ ਬਣਾਈ ਹੈ। ਇਹ ਕੋਈ ਸਾਡੀ ਆਪਣੀ ਜਾਤ ਜਾਂ ਹਸਤੀ ਦੀ ਬਦੌਲਤ ਨਹਂਿ ਹੈ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਬਖਸ਼ੀ ਜੀਵਨ ਜਾਚ ਅਤੇ ਮਹਾਨ ਫਲਸਫੇ ਦੀ ਦੇਣ ਹੈ।
ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਸਮੁੱਚੀ ਲੋਕਾਈ ਨੂੰ ਆਪਣੇ ਮਨਾਂ ਅਤੇ ਆਲੇ ਦੁਆਲੇ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਉਣ ਦੀ ਭਰਪੂਰ ਪ੍ਰੇਰਨਾ ਦਿੱਦਾ ਹੈ ਤਾਂ ਜੋ ਮਨੁੱਖਤਾ ਅਗਿਆਨਤਾ, ਵਿਸ਼ੁੇਵਿਕਾਰਾਂ ਅਤੇ ਫੋਕਟ ਕਰਮਾਂ ਦੀ ਹਨੇਰੀ ਕੈਦ ਵਿਚੋਂ ਅਜਾਦ ਹੋ ਕੇ ਅਨੰਦਮਈ ਜੀਵਨ ਬਤੀਤ ਕਰ ਸਕੇ। ਇਹ ਦਿਹਾੜਾ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੁਰਸਿੱਖਾਂ ਨੂੰ ਮਿਲ ਬੈਠਣ ਲਈ ਪ੍ਰੇਰਨਾ ਵੀ ਬਖਸ਼ਿਸ਼ ਕਰਦਾ ਹੈ। ਅੱਜ ਬਹੁਤ ਸਾਰੇ ਚਿੰਤਾ ਜਨਕ ਮੁੱਦੇ ਪੰਥ ਅੱਗੇ ਚੁਣੌਤੀ ਬਣ ਕੇ ਖੜੇ ਹਨ ਜਿਨ੍ਹਾਂ ਦਾ ਹੱਲ ਮਿਲ ਬੈਠ ਕੇ ਪੰਥਕੁਜੁਗਤ ਅਨੁਸਾਰ ਕਰਨ ਦੀ ਜਰੂਰਤ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਵਿਚ ਪਤਿਤਪੁਣੇ ਅਤੇ ਨਸ਼ੇ ਦੀ ਬਹੁਤ ਵੱਡੀ ਹਨੇਰੀ ਚੱਲ ਰਹੀ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਭਾਵੇਂ ਕਿ ਵੱਖੁਵੱਖ ਧਾਰਮਿਕ ਜਥੇਬੰਦੀਆਂ ਵੱਲੋਂ ਵੀ ਬਹੁਤ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਫਿਰ ਵੀ ਇਸ ਨੂੰ ਠੱਲ੍ਹ ਨਹੀਂ ਪੈ ਰਹੀ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰਾਂ, ਸਿੱਖ ਜਥੇਬੰਦੀਆਂ ਅਤੇ ਨੌਜਵਾਨ ਬੱਚਿਆਂ ਦੇ ਮਾਪਿਆਂ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਕੌਮ ਦੀ ਪਨੀਰੀ ਨੂੰ ਪਤਿਤਪੁਣੇ ਤੋਂ ਬਚਾਇਆ ਜਾ ਸਕੇ ਅਤੇ ਉਹ ਗੁਰੂ ਦੇ ਲੜ ਲੱਗ ਕੇ ਸਿੱਖੀ ਦੀ ਆਨੁਸ਼ਾਨ ਵਾਲਾ ਸੁਚੱਜਾ ਜੀਵਨ ਜਿਊਣ ਦੇ ਯੋਗ ਬਨਣ। ਉਨ੍ਹਾਂ ਸੰਗਤਾਂ ਨੂੰ ਅਨੰਦ ਕਾਰਜ ਅਤੇ ਹੋਰ ਖੁਸ਼ੀ ਗਮੀ ਦੇ ਸਮਾਗਮ ਗੁਰਮਤਿ ਜੁਗਤ ਅਨੁਸਾਰ ਸਾਦੇ ਢੰਗ ਨਾਲ ਕਰਨ ਲਈ ਸੰਦੇਸ਼ ਦਿੱਤਾ।
ਉਨ੍ਹਾਂ ਕਿਹਾ ਕਿ ਅੱਜ ਦੀਆਂ ਲੋਕਤੰਤਰੀ ਸਰਕਾਰਾਂ ਵਿਚ ਸਾਡੇ ਸਿਰਾਂ ਤੋਂ ਤਸ਼ੱਦਦ ਅਤੇ ਬੇਇਨਸਾਫੀ ਦੇ ਜੁੱਲੇ ਨਹੀਂ ਲੱਥੇ। ਕੌਮ ਦੇ ਜੁਝਾਰੂ ਨੌਜਵਾਨ ਕਾਲੁਕੋਠਰੀਆਂ ਵਿਚ ਬੰਦ ਹਨ। ਇਹ ਬੜਾ ਦੁਖਦਾਈ ਪਹਿਲੂ ਹੈ ਕਿ ਜਿਨ੍ਹਾਂ ਨੌਜਵਾਨਾਂ ਦੀ ਸਜਾ ਪੂਰੀ ਹੋ ਚੁੱਕੀ ਹੈ ਉਨ੍ਹਾਂ ਨੂੰ ਵੀ ਰਿਹਾਅ ਨਹੀਂ ਕੀਤਾ ਗਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਆਓ ਪ੍ਰਣ ਕਰੀਏ ਕਿ ਇਸ ਬੰਦੀ ਛੋੜ ਦਿਵਸ ‘ਤੇ ਅਸੀਂ ਸਤਿਗੁਰਾਂ ਦੇ ਚਲਾਏ ਮਾਰਗ ‘ਤੇ ਚੱਲ ਕੇ ਸਮਾਜ ਅੰਦਰੋਂ ਅੰਧਕਾਰ ਸਮਾਪਤ ਕਰਕੇ ਗਿਆਨ ਦੀ ਰੌਸ਼ਨੀ ਨਾਲ ਪ੍ਰਕਾਸ਼ਮਈ ਜੀਵਨ ਦੇ ਧਾਰਨੀ ਬਣਨ ਦਾ ਉਪਰਾਲਾ ਕਰ ਸਕੀਏ।

ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ਬਰੁਜ਼ੁਲਮ ਤੇ ਅਨਿਆਂ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ ਹੁੈ ਅਵਤਾਰ ਸਿੰਘ

          ਅ’ਜ ਦੇ ਇਤਿਹਾਸਕ ਦਿਹਾੜੇ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਨਿਰਮਲ ਰੁਹਾਨੀ ਗੁਣਾਂ ਤੇ ਸੱਚੀਆਂੁਸੁੱਚੀਆਂ ਕਦਰਾਂੁਕੀਮਤਾਂ ਦੇ ਪਸਾਰ ਤੇ ਰਖਵਾਲੀ ਹਿਤ ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜ਼ੁਲਮੁਜਬਰ ਤੇ ਅਨਿਆਂ੍ਰ ਦੇ ਖਿਲਾਫ਼ ਵਿੱਢੇ ਸੰਘਰਸ਼ ਨਾਲ ਭਰਪੂਰ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਹੌਰ ਵਿਖੇ ਹੋਈ ਅਦੁੱਤੀ ਸ਼ਹਾਦਤ ਉਪਰੰਤ ਉਨ੍ਹਾਂ ਦੇ ਸਪੁੱਤਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਜੋ ਮੀਰੀੁਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਿਆਈ ਦੇ ਤਖ਼ਤ ‘ਤੇ ਬਿਰਾਜਮਾਨ ਹੈ ਅਤੇ ਉਨ੍ਹਾਂ ਨੇ ਵਕਤ ਦੇ ਜਾਬਰ ਤੇ ਅਨਿਆਈ ਹਾਕਮਾਂ  ਦੇ ਜ਼ਬਰੋ ਜ਼ੁਲਮ ਖਿਲਾਫ਼ ਪਹਿਲੀ ਵਾਰ ਸ਼ਸਤਰਬੱਧ ਲੜਾਈਆਂ ਲੜ ਕੇ ਇਹ ਸਪਸ਼ਟ ਕਰ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਪੰਥ ਹੁਣ ਜ਼ਬਰੁੋਜ਼ੁਲਮ ਨੂੰ ਸਿਰ ਸੁੱਟ ਕੇ ਸਹਿਣ ਨਹੀਂ ਕਰੇਗਾ, ਬਲਕਿ ਹੱਕੁਸੱਚ ਤੇ ਨਿਆਂ ਦੀ ਪੂਰਨ ਸਥਾਪਤੀ ਤਕ ਸੰਘਰਸ਼ਸ਼ੀਲ ਰਹੇਗਾ। ਵਕਤ ਦੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਦੇ ਸਿੱਖ ਸੂਰਬੀਰਾਂ ਹੱਥੋਂ ਸ਼ਾਹੀ ਸੈਨਾ ਦੀ ਨਿਰੰਤਰ ਹੋ ਰਹੀ ਹਾਰ ਦੀਆਂ ਖਬਰਾਂ ਸੁਣੀਆਂ ਤਾਂ ਸਲਾਹਕਾਰਾਂ ਨਾਲ ਸਲਾਹੁਮਸ਼ਵਰਾ ਕਰ ਗੁਰੂ ਜੀ ਨੂੰ ਸੰਧੀ ਦੇ ਨਾਂ ‘ਤੇ ਗਵਾਲੀਅਰ ਸੱਦ ਕੇ ਧੋਖੇ ਨਾਲ ਗ੍ਰਿਫ਼ਤਾਰ ਕਰ, ਕਿਲ੍ਹੇ ‘ਚ ਭੇਜ ਦਿੱਤਾ।
ਗਵਾਲੀਅਰ ਦੇ ਕਿਲ੍ਹੇ ਵਿਚ ਮੀਰੀੁਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਗੁਰੂ ਜੀ ਨੇ ਰਿਹਾਅ ਹੋਣ ਸਮੇਂ ੫੨ ਕਲੀਆਂ ਵਾਲਾ ਚੌਲਾ ਪਹਿਨ ਕੇ ਰਾਜਿਆਂ ਨੂੰ ਰਿਹਾਅ ਕਰਵਾਉਣ ਦਾ ਮਹਾਨ ਵਿਸਮਾਦੀ ਚੋਜ ਵਰਤਾਇਆ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ ‘ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ ‘ਚ ਘਰਾਂ ‘ਚ ਘਿਓ ਦੇ ਦੀਵੇ ਜਗਾਏ ਅਤੇ ਗਲੀਆਂ, ਬਜ਼ਾਰਾਂ ਵਿਚ ਭਾਰੀ ਦੀਪਮਾਲਾ ਕੀਤੀ। ਉਸ ਸਮੇਂ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਮਨਾਉਣ ਦੀ ਰਵਾਇਤ ਪ੍ਰਚੱਲਤ ਹੈ।
ਉਨ੍ਹਾਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੰਦੀੁਛੋੜ ਦਿਵਸ ਦੇ ਸ਼ੁਭੁਅਵਸਰ ‘ਤੇ ਸਾਨੂੰ ਗੁਰੂ ਹੁਕਮ ਅਨੁਸਾਰ ਹੱਕੁਸੱਚ ਦੀਆਂ ਕਦਰਾਂੁਕੀਮਤਾਂ ‘ਤੇ ਪੂਰਨ ਰੂਪ ‘ਚ ਅਡੋਲ, ਅਡਿੱਗ ਤੇ ਦ੍ਰਿੜ੍ਹ ਰਹਿ ਕੇ ਆਪਣਾ ਭਰੋਸਾ, ਸਿੱਖੀ ਸਿਦਕ ਆਪਣੇ ਧਰਮ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣਾ ਹੋਵੇਗਾ। ਇਸ ਅੰਤਰ ਭਾਵਨਾ ਸਹਿਤ ਸਾਡੇ ਵੱਲੋਂ ਮਨਾਇਆ ਗਿਆ ਬੰਦੀੁਛੋੜ ਦਿਵਸ ਹੀ ਸਾਨੂੰ ਗੁਰੂ ਪਾਤਸ਼ਾਹ ਦੇ ਦਰੁਘਰ ਦੀਆਂ ਸਭ ਖੁਸ਼ੀਆਂ , ਬਰਕਤਾਂ ਤੇ ਰਹਿਮਤਾਂ ਦੇ ਪਾਤਰ ਬਣਾ ਸਕਦਾ ਹੈ। ਉਨ੍ਹਾਂ ਸਮੂਹ ਸਿੱਖ ਸੰਗਤਾਂ ਅਤੇ ਗੁਰੂੁਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਇਸ ਇਤਿਹਾਸਕ ਦਿਹਾੜੇ ‘ਤੇ ਹਾਰਦਿਕ ਮੁਬਾਰਕਬਾਦ ਵੀ ਦਿੱਤੀ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply