ਸਿੱਖ ਧਰਮ ਦੇ ਨੁਮਾਇੰਦੇ ਵਜੋਂ ਵਰਿੰਦਰ ਜੀਤ ਕੌਰ ਸਿੰਮੀ ਹੋਏ ਸ਼ਾਮਲ
ਯੁਰੋਸਲਮ, 28 ਨਵੰਬਰ (ਪੰਜਾਬ ਪੋਸਟ ਬਿਊਰੋ) -2008 `ਚ ਮੁੰਬਈ ਦੇ ਤਾਜ ਹੋਟਲ ਅਤੇ ਓਬਰਾਏ ਟਰਾਈਡੈਂਟ ਹੋਟਲ ਵਿਚ ਮਾਰੇ ਗਏ 166 ਵਿਅਕਤੀਆਂ ਦੀ ਯਾਦ ਵਿਚ ਇਸਰਾਈਲ ਵਿਖੇ ਸਰਬ ਧਰਮ ਸਭਾ ਕੀਤੀ ਗਈ।ਜਿਸ ਵਿਚ ਸਿੱਖ ਧਰਮ ਦੇ ਨੁਮਾਇੰਦੇ ਵਜੋਂ ਪੰਜਾਬੀ ਲੋਕਧਾਰਾ ਗਰੁੱਪ ਦੇ ਐਡਮਨ ਵਰਿੰਦਰ ਜੀਤ ਕੌਰ ਸਿੰਮੀ ਨੇ ਹਿੱਸਾ ਲਿਆ।
ਇਜ਼ਰਾਈਲੀ ਸ਼ਹਿਰ ਰਮਤਗਨ ਵਿਚ ਸੀਨਾਗਾਗੋ ਪ੍ਰਾਰਥਨਾ ਸਥਾਨ ਵਿਖੇ ਬੋਲਦਿਆਂ ਵਰਿੰਦਰ ਜੀਤ ਕੌਰ ਸਿੰਮੀ ਨੇ ਆਖਿਆ ਕਿ ਸਿੱਖ ਧਰਮ ਵਿਚ ਬੇਗੁਨਾਹਾਂ ਦੇ ਕਤਲੇਆਮ ਨੂੰ ਕੋਈ ਥਾਂ ਨਹੀਂ ਹੈ। ਉਨ੍ਹਾਂ ਸਿੱਖ ਇਤਿਹਾਸ ਵਿਚੋਂ ਹਵਾਲਾ ਦਿੰਦੇ ਹੋਏ ਕਿਹਾ ਕਿ ਜਦੋਂ ਮੁਸਲਮਾਨ ਸ਼ਾਸਕ ਬਾਬਰ ਐਲਨਾਬਾਦ ਵਿਚ ਬੇਦੋਸ਼ਿਆਂ ਦਾ ਕਤਲੇਆਮ ਕਰ ਰਿਹਾ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਉਸ ਨੂੰ ਜ਼ਾਬਰ ਕਿਹਾ ਸੀ ਅਤੇ ਉਸ ਦੇ ਸਾਹਮਣੇ ਹੀ ਅਜਿਹੇ ਕਤਲੇਆਮ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਸੀ।ਇਸ ਸਭਾ ਵਿਚ ਹਰ ਧਰਮ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਮਾਰੇ ਗਏ ਬੇਦੋਸ਼ਿਆਂ ਦੀ ਯਾਦ ਵਿਚ ਮੋਮਬਤੀਆਂ ਜਗਾਈਆਂ।
ਜ਼ਿਕਰਯੋਗ ਹੈ ਕਿ 26 ਨਵੰਬਰ 2008 ਨੂੰ ਮੁੰਬਈ ਹਮਲਿਆਂ ਵਿਚ 166 ਵਿਅਕਤੀਆਂ ਮਾਰੇ ਗਏ ਸਨ, ਜਿਨ੍ਹਾਂ ਵਿਚ ਇਸਰਾਈਲ ਦੇ ਵੀ 6 ਨਾਗਰਿਕ ਸ਼ਾਮਲ ਸਨ।ਇਸ ਖ਼ੂਨੀ ਸਾਕੇ ਵਿਚ 10 ਹਮਲਾਵਰਾਂ ਨੇ ਰਲ਼ ਕੇ ਹਮਲਾ ਕੀਤਾ ਸੀ।ਜਿਹੜੇ ਬਾਅਦ ਵਿਚ ਸੁਰੱਖਿਆ ਦਸਤਿਆਂ ਨਾਲ ਮੁਕਾਬਲਾ ਕਰਦੇ ਹੋਏ ਮਾਰ ਦਿਤੇ ਗਏ ਅਤੇ ਕਸਾਬ ਨਾਮ ਦੇ ਅੱਤਵਾਦੀ ਨੂੰ ਜਿੰਦਾ ਫੜ੍ਹ ਲਿਆ ਗਿਆ ਸੀ।ਕਸਾਬ ਨੂੰ 2012 ਵਿਚ ਜੇਲ੍ਹ ਵਿਚ ਫਾਸੀ ‘ਤੇ ਲਟਕਾਇਆ ਗਿਆ ਸੀ ।