ਅੰਮ੍ਰਿਤਸਰ, 14 ਦਸੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਪਸ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਗੰਦੁਤਾ) ਦੇ ਨਵੇਂ ਚੁਣੇ ਅਤੇ ਪੀ.ਸੀ.ਸੀ.ਟੀ.ਯੂ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ।ਪੀ.ਸੀ.ਸੀ.ਟੀ.ਯੂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਏਰੀਆ ਸੈਕਟਰੀ ਬੀ.ਬੀ ਯਾਦਵ ਨੇ ਗੰਦੁਤਾ ਦੇ ਨਵੇਂ ਚੁਣੇ ਅਹੱਦੇਦਾਰਾਂ ਨੂੰ ਵਧਾਈ ਦਿਤੀ।ਉਹਨਾਂ ਕਿਹਾ ਕਿ ਦੋਵੇ ਜਥੇਬੰਦੀਆਂ ਪੀ.ਸੀ.ਸੀ.ਟੀ.ਯੂ ਦੇ ਬੈਨਰ ਥਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਅਤੇ ਭਵਿਖ ਵਿਚ ਵੀ ਯੂਨੀਵਰਸਿਟੀ ਅਤੇ ਕਾਲਜ ਅਧਿਆਪਕਾ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ ਜਾਰੀ ਰਖਾਂਗੇ।ਪੀ.ਸੀ.ਸੀ.ਟੀ.ਯੂ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੁਮੈਨ ਵਿੰਗ ਦੇ ਕਨਵੀਨਰ ਡਾ. ਸੀਮਾ ਜੇਤਲੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਵੁਮੈਨ ਕਾਲਜਾਂ ਦੀਆਂ ਸਾਰੀਆਂ ਅਧਿਆਪਕਾਵਾਂ ਪੂਰੀ ਲਗਨ ਅਤੇ ਜੋਸ਼ ਨਾਲ ਵੱਧ ਚੜ੍ਹ ਕੇ ਸੰਘਰਸ਼ ਵਿਚ ਹਿੱਸਾ ਲੈਣਗੀਆਂ।
ਗੰਦੁਤਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਨਵੇਂ ਪੇਅ ਸਕੇਲ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਪ੍ਰੋਮੋਸ਼ਨ ਕੇਸਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ।ਇਸ ਦੇ ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਨਾਲ ਸੰਬੰਧਤ ਅਧਿਆਪਕਾਂ ਦੇ ਮਸਲੇ ਅਤੇ ਮਹਿੰਗਾਈ ਭੱਤੇ ਨੂੰ ਵੀ ਲਾਗੂ ਕਰਨ ਦੀ ਮੰਗ ਕੀਤੀ ਅਤੇ ਭਵਿੱਖ ਵਿੱਚ ਸਾਂਝੀ ਰਣਨੀਤੀ ਤਿਆਰ ਕਰਕੇ ਪੰਜਾਬ ਸਰਕਾਰ ਦੇ ਧਿਆਨ ਵਿਚ ਸਾਰੇ ਮਸਲਿਆਂ ਨੂੰ ਵੀ ਲਿਆਉਣ ਦੀ ਗੱਲ ਕੀਤੀ।
ਇਸ ਮੌਕੇ ਸਾਬਕਾ ਪ੍ਰਧਾਨ ਗੰਦੁਤਾ ਡਾ. ਦਵਿੰਦਰ ਸਿੰਘ ਜੋਹਲ, ਜਨਰਲ ਸਕੱਤਰ ਡਾ. ਐਨ.ਪੀ.ਐਸ ਸੈਣੀ, ਉਪ ਪ੍ਰਧਾਨ ਡਾ. ਸੁਖਦੇਵ ਸਿੰਘ, ਜੋਇੰਟ ਸਕੱਤਰ ਡਾ. ਬੀ.ਐਸ ਬਲ, ਵਿਤ ਸਕੱਤਰ ਡਾ. ਅਨੁਪਿੰਦਰ ਸਿੰਘ, ਡੀ.ਏ.ਵੀ ਕਾਲਜ ਅੰਮ੍ਰਿਤਸਰ ਤੋਂ ਪ੍ਰੋਫੈਸਰ ਗੁਰਜੀਤ ਸਿੰਘ ਸਿੱਧੂ, ਡਾ. ਮਨੀਸ਼ ਗੁਪਤਾ, ਡਾ. ਮਲਕੀਤ ਸਿੰਘ ਵਿਰਕ ਅਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਤੋਂ ਡਾ. ਅੰਜ਼ਨਾ ਬੇਦੀ ਅਤੇ ਡਾ. ਅਦਿਤੀ ਮੌਜ਼ੂਦ ਸਨ।
ਇਸ ਮੌਕੇ ਕਾਰਜ਼ਕਾਰਣੀ ਮੈਂਬਰ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …