Wednesday, July 16, 2025
Breaking News

26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਦੀ ਰਿਹਰਸਲ ਵਜੋਂ ਕੱਢਿਆ ਟਰੈਕਟਰ ਮਾਰਚ

ਧੂਰੀ, 21 ਜਨਵਰੀ (ਪ੍ਰਵੀਨ ਗਰਗ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਧੂਰੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਦੀ ਰਿਹਰਸਲ ਵਜੋਂ ਜ਼ਿਲ੍ਹਾ ਵਿੱਤ ਸੰਗਠਨ ਹਰਪਾਲ ਸਿੰਘ ਪੇਧਨੀ ਕਲਾਂ ਦੀ ਅਗਵਾਈ ਵਿੱਚ ਧੂਰੀ ਦੀ ਨਵੀਂ ਅਨਾਜ ਮੰਡੀ ਤੋਂ ਸੈਂਕੜਿਆਂ ਦੀ ਤਦਾਦ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ।ਟਰੈਕਟਰਾਂ ਉਪਰ ਕਿਸਾਨੀ ਝੰਡੇ ਲਹਿਰਾਉਂਦੇ ਕਿਸਾਨਾਂ ਵੱਲੋਂ ਧੂਰੀ ਤੋਂ ਕੱਕੜਵਾਲ, ਬੁਗਰਾ, ਮੂਲੋਵਾਲ, ਧੰਦੀਵਾਲ, ਕਿਲਾ, ਕਾਂਝਲਾ, ਲੱਡਾ ਵੱਲ ਬਲਾਕ ਦੇ ਤਕਰੀਬਨ ਚਾਲੀ ਪਿੰਡਾਂ ਵਿੱਚ ਮਾਰਚ ਕੱਢਿਆ ਗਿਆ। ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਪੇਧਨੀ ਨੇ ਦੱਸਿਆ ਕਿ 24 ਜਨਵਰੀ ਨੂੰ ਖਨੌਰੀ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ ਦਿੱਲੀ ਵੱਲ ਕੂਚ ਕਰਨਗੇ।ਉਹਨਾਂ ਕਿਹਾ ਕਿ ਵਾਰ-ਵਾਰ ਮੀਟਿੰਗਾਂ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ, ਕੇਂਦਰ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਪਰ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਦਾ ਬਣ ਚੁੱਕਾ ਹੈ। ਭਾਵੇਂ ਕਿੰਨਾਂ ਲੰਮਾਂ ਸਮਾਂ ਲੱਗ ਜਾਵੇ, ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਿਸ ਕਰਵਾਏ ਬਿਨਾਂ ਘਰਾਂ ਨੂੰ ਨਹੀਂ ਮੁੜਨਗੇ।
                ਇਸ ਮੌਕੇ ਜ਼ਿਲਾ ਵਿੱਤ ਸਕੱਤਰ ਕ੍ਰਿਪਾਲ ਸਿੰਘ ਧੂਰੀ, ਜ਼ਿਲਾ੍ਹ ਕਮੇਟੀ ਮੈਂਬਰ ਦਰਸ਼ਨ ਸਿੰਘ ਕਿਲਾ ਹਕੀਮਾਂ, ਰਾਮ ਸਿੰਘ ਕੱਕੜਵਾਲ, ਮਹਿੰਦਰ ਸਿੰਘ ਭਸੌੜ, ਜਸਪਾਲ ਸਿੰਘ ਪੇਧਨੀ, ਗੁਰੀ ਮਾਨ ਧੂਰੀ, ਬਲਵਿੰਦਰ ਸਿੰਘ ਪੇਧਨੀ ਕਲਾਂ, ਹਮੀਰ ਸਿੰਘ ਬੇਨੜਾ ਅਤੇ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਜਗਤਾਰ ਸਿੰਘ ਸਮੇਤ ਆੜ੍ਹਤੀ ਤੇ ਮਜ਼ਦੂਰ ਵੀ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …