Thursday, July 31, 2025
Breaking News

ਪਿੰਡ ਨਮਾਲਾ ਦੇ ਲੋਕਾਂ ਨੂੰ ਮਿਲ ਰਿਹਾ ਨਵੀਂ ਬਣੀ ਜਲ ਸਪਲਾਈ ਤੋਂ 24 ਘੰਟੇ ਪਾਣੀ

ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਮਨੁੱਖੀ ਜੀਵਨ ਲਈ ਜਲ ਸਭ ਤੋਂ ਜਰੂਰੀ ਸਰੋਤ ਮੰਨਿਆ ਜਾਂਦਾ ਹੈ ਅਤੇ ਅਗਰ ਪੀਣ ਲਈ ਸੁੱਧ ਪਾਣੀ ਮਿਲ ਜਾਂਦਾ ਹੈ ਤਾਂ ਇਨਸਾਫ ਪੂਰੀ ਤਰ੍ਹਾਂ ਨਾਲ ਤੰਦਰੁਸਤ ਜੀਵਨ ਜੀ ਸਕਦਾ ਹੈ, ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਅਧੀਨ ਜਿਨ੍ਹਾਂ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਵਿਸ਼ੇਸ ਉਪਰਾਲੇ ਕਰਕੇ ਨਵੀਂਆਂ ਸਕੀਮਾਂ ਲਗਾਈਆਂ ਜਾ ਰਹੀਆਂ ਹਨ। ਜਿਲ੍ਹਾ ਪਠਾਨਕੋਟ ਦੇ ਪਿੰਡ ਨਮਾਲਾ ਲੋਕਾਂ ਨੂੰ ਨਵੀਂ ਵਾਟਰ ਸਪਲਾਈ ਲੱਗਣ ਨਾਲ ਹੁਣ ਸੁੱਧ ਪਾਣੀ ਮਿਣਲਨਾ ਸੁਰੂ ਹੋ ਜਾਵੇਗਾ ਅਤੇ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।
ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਨੁਜ ਸਰਮਾ ਐਕਸੀਅਨ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਪਠਾਨਕੋਟ ਨੇ ਦੱਸਿਆ ਕਿ ਪਿੰਡ ਨਮਾਲਾ ਵਿਖੇ 31.91 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦਾ ਨਿਰਮਾਣ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਪਿੰਡ ਨਮਾਲਾ ਵਿਖੇ ਕਰੀਬ ਇੱਕ ਹਜਾਰ ਤੋਂ ਜਿਆਦਾ ਲੋਕਾਂ ਦੀ ਅਬਾਦੀ ਹੈ ਅਤੇ 192 ਘਰ ਹਨ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ਪਿੰਡ ਨਮਾਲਾ ਨੂੰ ਪਿੰਡ ਠਾਕੁਰਪੁਰ ਵਿਖੇ ਲਗਾਈ ਸਪਲਾਈ ਨਾਲ ਜੋੜਿਆ ਗਿਆ ਸੀ ਜੋ ਕਿ ਕਰੀਬ 6-7 ਕਿਲੋਮੀਟਰ ਦੂਰੀ ‘ਤੇ ਸੀ।ਇਸ ਜਲ ਸਪਲਾਈ ਦੇ ਲੱਗਣ ਨਾਲ ਲੋਕਾਂ ਨੂੰ ਪੀਣ ਲਈ ਸੁੱਧ ਪਾਣੀ ਮਿਲ ਰਿਹਾ ਹੈ।
                  ਪਿੰਡ ਨਮਾਲਾ ਦੀ ਸਰਪੰਚ ਕਰਮਜੀਤ ਨੇ ਦੱਸਿਆ ਕਿ ਪਹਿਲਾ ਦੂਸਰੇ ਪਿੰਡ ਤੋਂ ਪਾਣੀ ਦੀ ਸਪਲਾਈ ਮਿਲਣ ਕਾਰਨ ਲੋਕਾਂ ਨੂੰ ਪਾਣੀ ਦੀ ਲਈ ਬਹੁਤ ਪ੍ਰੇਸਾਨੀਆਂ ਆਉਂਦੀਆਂ ਸਨ, ਹਲਕਾ ਵਿਧਾਇਕ ਜੋਗਿੰਦਰ ਪਾਲ ਵੱਲੋਂ ਜਲ ਸਪਲਾਈ ਦਾ ਉਦਘਾਟਨ ਕਰਕੇ ਇਹ ਜਲ ਸਪਲਾਈ ਲੋਕਾਂ ਦੇ ਸਪੁਰਦ ਕਰ ਦਿੱਤੀ ਗਈ ਜਲ ਸਪਲਾਈ ਸੁਰੂ ਹੋਣ ਨਾਲ ਲੋਕਾਂ ਨੂੰ ਪਾਣੀ ਦੀ ਸਪਲਾਈ ਸਾਰਾ ਦਿਨ ਮਿਲ ਰਹੀ ਹੈ ਅਤੇ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲਾ ਪਾਣੀ ਸਾਫ ਮਿਲਣ ਕਾਰਨ ਲੋਕ ਸਿਹਤ ਪੱਖੋਂ ਵੀ ਤੰਦਰੁਸਤ ਹੋਣਗੇ।ਉਨ੍ਹਾਂ ਦੱਸਿਆ ਕਿ ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਅਧੀਨ ਪਿੰਡ ਦੇ ਲੋਕਾਂ ਨੂੰ ਵੀ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਪਿੰਡ ਵਿੱਚ ਸਾਫ ਸਫਾਈ ਬਣਾਈ ਰੱਖਣ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …